ਮੋਗਾ, 3 ਜਨਵਰੀ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਪੀ.ਟੀ.ਈ. ਦੀ ਉੱਚ ਦਰਜੇ ਦੀ ਕੋਚਿੰਗ ਅਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਇਕ ਪ੍ਰਮੁੱਖ ਸੰਸਥਾ ਬਣ ਚੁੱਕੀ ਹੈ | ਇਹ ਜਾਣਕਾਰੀ ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦਿੰਦੇ ਹੋਏ ਦੱਸਿਆ ਕਿ ਹਾਲ ਹੀ ਵਿਚ ਆਏ ਆਈਲਟਸ ਨਤੀਜਿਆਂ ਵਿਚ ਮੈਕਰੋ ਗਲੋਬਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਅੰਮਿ੍ਤਪਾਲ ਕੌਰ ਸਿੱਧੂ ਪਿੰਡ ਘੋਲੀਆਂ ਖ਼ੁਰਦ ਮੋਗਾ ਦੀ ਵਸਨੀਕ ਨੇ ਲਿਸਨਿੰਗ ਵਿਚ 8.5, ਰੀਡਿੰਗ ਵਿਚ 6.5, ਸਪੀਕਿੰਗ ਵਿਚ 6, ਰਾਈਟਿੰਗ ਵਿਚ 7 ਅਤੇ ਓਵਰਆਲ 7 ਬੈਂਡ ਹਾਸਲ ਕੀਤੇ | ਇਸੇ ਤਰ੍ਹਾਂ ਪਲਵਿੰਦਰ ਕੌਰ ਪਿੰਡ ਬੁੱਟਰ ਮੋਗਾ ਦੀ ਵਸਨੀਕ ਨੇ ਲਿਸਨਿੰਗ ਵਿਚ 7, ਰੀਡਿੰਗ ਵਿਚ 6, ਸਪੀਕਿੰਗ ਵਿਚ 6.5, ਰਾਈਟਿੰਗ ਵਿਚ 6 ਅਤੇ ਓਵਰਆਲ 6.5 ਬੈਂਡ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਚਰਨਜੀਤ ਕੌਰ ਪਿੰਡ ਚੂਹੜਚੱਕ ਮੋਗਾ ਦੀ ਵਸਨੀਕ ਨੇ ਲਿਸਨਿੰਗ ਵਿਚ 6.5, ਰੀਡਿੰਗ ਵਿਚ 6.5, ਸਪੀਕਿੰਗ ਵਿਚ 6, ਰਾਈਟਿੰਗ ਵਿਚ 6 ਅਤੇ ਓਵਰਆਲ 6.5 ਬੈਂਡ ਹਾਸਲ ਕਰ ਕੇ ਮੈਕਰੋ ਗਲੋਬਲ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ | ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਵਿਚ ਆਈਲਟਸ ਦੀ ਤਿਆਰੀ ਆਧੁਨਿਕ ਤਰੀਕਿਆਂ ਨਾਲ ਅਤੇ ਮਾਹਿਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ | ਹਰ ਸਨਿੱਚਰਵਾਰ ਵਿਦਿਆਰਥੀਆਂ ਦਾ ਮੋਕ ਟੈਸਟ ਚੱਲਦਾ ਹੈ, ਜਿਸ ਦੇ ਆਧਾਰ 'ਤੇ ਉਨ੍ਹਾਂ ਦੀ ਯੋਗਤਾ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਕਮਜ਼ੋਰ ਵਿਦਿਆਰਥੀਆਂ ਲਈ ਵਿਸ਼ੇਸ਼ ਕਲਾਸਾਂ ਲਗਾ ਕੇ ਉਨ੍ਹਾਂ ਨੂੰ ਵਧੀਆ ਬੈਂਡ ਦਿਵਾਏ ਜਾ ਸਕਣ ਅਤੇ ਉਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ | ਉਨ੍ਹਾਂ ਇਹ ਵੀ ਦੱਸਿਆ ਕਿ ਮੈਕਰੋ ਗਲੋਬਲ ਤੋਂ ਕਲਾਸਾਂ ਲੈ ਕੇ ਬੈਂਡ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੋਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਫ਼ੀਸ ਨਹੀਂ ਲਈ ਜਾਂਦੀ |