30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਨੌਜਵਾਨ ਦੇ ਕਤਲ ਦੇ ਰੋਸ 'ਚ ਪਰਿਵਾਰ ਨੇ ਇਨਸਾਫ਼ ਲਈ ਥਾਣਾ ਧਰਮਕੋਟ ਅੱਗੇ ਲਾਇਆ ਧਰਨਾ <br/>

Ad Position 21
No active advertisement
ਅਜੀਤ ਡੈਸਕ 04-01-2026
ਧਰਮਕੋਟ/ਕਿਸ਼ਨਪੁਰਾ, 3 ਜਨਵਰੀ (ਪਰਮਜੀਤ ਸਿੰਘ, ਪਰਮਿੰਦਰ ਸਿੰਘ, ਅਮੋਲਕ ਸਿੰਘ ਕਲਸੀ)-ਅੱਜ ਤੜਕਸਾਰ ਮੋਗਾ ਜ਼ਿਲ੍ਹੇ ਦੀ ਤਹਿਸੀਲ ਧਰਮਕੋਟ ਹਲਕੇ ਦੇ ਪਿੰਡ ਭਿੰਡਰ ਵਿਖੇ ਪਿੰਡ ਦੇ ਨੌਜਵਾਨ ਉਮਰਸੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਉਮਰਸੀਰ ਸਿੰਘ ਡਿਊਟੀ 'ਤੇ ਜਾਣ ਲਈ ਘਰੋਂ ਆਪਣੀ ਕਾਰ ਪੀ.ਬੀ. 04-9800 'ਤੇ ਹਾਲੇ ਨਿਕਲਿਆ ਹੀ ਸੀ ਕਿ ਥੋੜੀ ਹੀ ਦੂਰੀ 'ਤੇ ਕਾਲੇ ਰੰਗ ਦੀ ਗੱਡੀ ਵਿਚਲੇ ਸਵਾਰਾਂ ਨੇ ਉਸ ਦੀ ਗੱਡੀ ਨੂੰ ਘੇਰ ਕੇ ਉਸ ਉੱਪਰ ਚਾਰੇ ਪਾਸੇ ਤੋਂ ਫਾਇਰਿੰਗ ਕਰ ਦਿੱਤੀ ਅਤੇ 15-16 ਗੋਲੀਆਂ ਚਲਾਈਆਂ, ਜਿਸ ਨਾਲ ਉਮਰਸੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਉਸ ਦੀ ਲਾਸ਼ ਨੂੰ ਧਰਮਕੋਟ ਥਾਣੇ ਮੂਹਰੇ ਰੱਖ ਕੇ ਇਨਸਾਫ ਲਈ ਧਰਨਾ ਲਗਾਇਆ ਗਿਆ | ਇਸ ਮੌਕੇ 'ਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੇ ਦੋਸ਼ੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇ | ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਸ ਕਤਲ ਦੀ ਵਾਰਦਾਤ ਵਿਚ ਪਿੰਡ ਦੇ ਮੌਜੂਦਾ ਸਰਪੰਚ ਇੰਦਰਪਾਲ ਦਾ ਪੂਰਾ ਹੱਥ ਹੈ ਤੇ ਇਸ ਵਾਰਦਾਤ ਬਾਰੇ ਉਸ ਨੂੰ ਪੂਰੀ ਜਾਣਕਾਰੀ ਹੈ | ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਦੇ ਕਰਕੇ ਸਰਪੰਚ ਉਸ ਨਾਲ ਰੰਜਿਸ਼ ਰੱਖਦਾ ਆ ਰਿਹਾ ਸੀ ਤੇ ਇਸ ਕਤਲ ਪਿੱਛੇ ਵੀ ਉਸੇ ਦਾ ਹੱਥ ਹੈ | ਕਾਂਗਰਸੀ ਆਗੂ ਤੇ ਸਾਬਕਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜੋ ਥਾਣਾ ਧਰਮਕੋਟ ਦੇ ਬਾਹਰ ਲਗਾਏ ਗਏ ਧਰਨੇ ਵਿਚ ਹਾਜ਼ਰ ਸਨ, ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਤੇ ਪੰਜਾਬ ਵਿਚ ਲਾਅ ਐਂਡ ਆਰਡਰ ਦਾ ਜਨਾਜ਼ਾ ਨਿਕਲ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੇ ਨਾਲ ਖੜੇ ਹਨ ਅਤੇ ਅਸੀਂ ਇਨਸਾਫ ਦੁਆ ਕੇ ਹੀ ਰਹਾਂਗੇ | ਇਸ ਦੌਰਾਨ ਜ਼ਿਲ੍ਹਾ ਯੂਥ ਕਾਂਗਰਸੀ ਨੇਤਾ ਸੋਹਣ ਸਿੰਘ ਖੇਲਾ ਨੇ ਕਿਹਾ ਇਹ ਕਤਲ ਬਲਾਕ ਸੰਮਤੀ ਚੋਣਾਂ ਦੀਆਂ ਰੰਜਿਸ਼ ਕਰਕੇ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਜਨਰਲ ਬਾਡੀ ਮੋਗਾ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਵਿਧਾਇਕਾ ਡਾ. ਅਰੋੜਾ ਵਲੋਂ ਨਵੀਂ ਸੀਵਰੇਜ ਪਾਈਪ ਲਾਈਨ ਤੇ ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦਾ ਉਦਘਾਟਨ <br/>
Ad Position 24