ਸ੍ਰੀ ਮੁਕਤਸਰ ਸਾਹਿਬ, 5 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਮਾਘੀ ਜੋੜ ਮੇਲੇ 'ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫ਼ਰੰਸ ਪੰਜਾਬ ਵਿਚ ਖੇਤਰੀ ਪਾਰਟੀ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਨਰਾਇਣਗੜ੍ਹ ਪੈਲੇਸ 'ਚ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਹੁਣ ਤਾਂ ਬਹੁਤ ਬਨਵਾਸ ਹੋ ਗਿਆ ਹੈ | ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਪੰਜਾਬ ਵਿਚ ਸਰਕਾਰ ਲਿਆਉਣੀ ਚਾਹੀਦੀ ਹੈ | ਸੁਖਬੀਰ ਵਲੋਂ ਸਖ਼ਤ ਸ਼ਬਦੀ ਹਮਲੇ ਕਰਦਿਆਂ ਭਗਵੰਤ ਮਾਨ ਨੂੰ ਸਭ ਤੋਂ ਨਿਕੰਮਾ ਮੁੱਖ ਮੰਤਰੀ ਅਤੇ ਕੇਜਰੀਵਾਲ ਨੂੰ ਡਾਕੂ ਤੱਕ ਦੱਸਿਆ | ਉਨ੍ਹਾਂ ਕਿਹਾ ਕਿ ਇਹ ਪੰਜਾਬ ਨੂੰ ਲੁੱਟ ਕੇ ਖਾ ਗਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਵਿਗੜ ਚੁੱਕੀ ਹੈ ਅਤੇ ਲਗਾਤਾਰ ਕਤਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਵੱਡਾ ਇਕੱਠ ਕਰਕੇ ਮਾਘੀ ਮੇਲੇ 'ਤੇ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਬਿਗਲ ਵਜਾਈਏ ਅਤੇ ਅਕਾਲੀ ਦਲ ਦੀਆਂ ਫ਼ੌਜਾਂ ਨੂੰ ਸਖ਼ਤ ਸਿਆਸੀ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿਚ ਸੂਬੇ 'ਚ ਤਰੱਕੀ ਹੋਈ ਅਤੇ ਸਪੀਡ ਨਾਲ ਵਿਕਾਸ ਹੋਇਆ, ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਵਿਕਾਸ ਦੇ ਕੰਮਾਂ ਨੂੰ ਵੀ ਬਰੇਕਾਂ ਲੱਗ ਗਈਆਂ ਹਨ | ਪੰਜਾਬ ਦਾ ਬਿਹਾਰ ਤੇ ਯੂ.ਪੀ. ਤੋਂ ਵੀ ਮਾੜਾ ਹਾਲ ਹੋ ਗਿਆ ਹੈ | ਉਨ੍ਹਾਂ ਰੋਜ਼ੀ ਬਰਕੰਦੀ ਦੀ ਪਿੱਠ ਥਾਪੜਦਿਆਂ ਕਿਹਾ ਕਿ ਤੁਸੀਂ ਰੋਜ਼ੀ ਬਾਈ ਨੂੰ ਬਹੁਤ ਪਿਆਰ ਕਰਦੇ ਹੋ ਅਤੇ ਰੋਜ਼ੀ ਬਰਕੰਦੀ ਸਾਡਾ ਵੀ ਲਾਡਲਾ ਭਰਾ ਹੈ ਤੇ ਬਹੁਤ ਮਿਹਨਤੀ ਹੈ | ਜਦੋਂ ਅਕਾਲੀ ਦਲ ਦੀ ਸਰਕਾਰ ਬਣੀ, ਫ਼ਿਰ ਕਿਸੇ ਦੀ ਪ੍ਰਵਾਹ ਨਾ ਕਰਿਓ, ਰੋਜ਼ੀ ਬਰਕੰਦੀ ਤੁਹਾਡੇ ਸਭ ਦੇ ਕੰਮ ਕਰਵਾ ਦੇਵੇਗਾ | ਵਰਕਰਾਂ ਵਿਚੋਂ ਕਿਸੇ ਨੇ ਆਵਾਜ਼ ਦਿੱਤੀ ਕਿ ਰੋਜ਼ੀ ਬਰਕੰਦੀ ਨੂੰ ਹੀ ਮੁੱਖ ਮੰਤਰੀ ਬਣਾ ਦਿਓ, ਤਾਂ ਸਾਰੇ ਉਚੀ-ਉਚੀ ਹੱਸਣ ਲੱਗ ਗਏ | ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਸੁਖਬੀਰ ਸਿੰਘ ਬਾਦਲ ਨੂੰ ਜੀ ਆਇਆਂ ਆਖਿਆ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਅਕਾਲੀ ਦਲ ਨੂੰ ਵੱਡੀ ਜਿੱਤ ਦਿਵਾਉਣ 'ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮਾਘੀ ਜੋੜ ਮੇਲੇ ਦੀ ਕਾਨਫ਼ਰੰਸ ਵਿਚ ਵੱਡੀ ਗਿਣਤੀ 'ਚ ਪਹੁੰਚਿਆ ਜਾਵੇ | ਇਸ ਮੀਟਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਜਿੰਦਰ ਸਿੰਘ ਬਿੱਟੂ, ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਜਥੇਦਾਰ ਹੀਰਾ ਸਿੰਘ ਚੜੇਵਾਨ, ਪੀ.ਏ.ਸੀ. ਦੇ ਮੈਂਬਰ ਤੇ ਸੀਨੀਅਰ ਆਗੂ ਜਗਤਾਰ ਸਿੰਘ ਪੱਪੀ ਬਰਾੜ ਥਾਂਦੇਵਾਲਾ ਆਦਿ ਨੇ ਸੰਬੋਧਨ ਕੀਤਾ | ਸਟੇਜ ਦੀ ਕਾਰਵਾਈ ਜ਼ਿਲ੍ਹਾ ਸਕੱਤਰ ਜਨਰਲ ਬਿੰਦਰ ਗੋਨਿਆਣਾ ਵਲੋਂ ਚਲਾਈ ਗਈ | ਇਸ ਮੌਕੇ ਬਲਦੇਵ ਸਿੰਘ ਬੱਲਮਗੜ੍ਹ ਸਾਬਕਾ ਵਿਧਾਇਕ, ਗੁਰਦੀਪ ਸਿੰਘ ਮੜ੍ਹਮੱਲੂ ਸਾਬਕਾ ਚੇਅਰਮੈਨ ਸਹਿਕਾਰੀ ਬੈਂਕ, ਵਰਿੰਦਰ ਸਿੰਘ ਢਿੱਲੋਂ ਚੱਕ ਜਵਾਹਰੇਵਾਲਾ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ, ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ, ਚਰਨਜੀਤ ਸਿੰਘ ਸੱਕਾਂਵਾਲੀ, ਅੰਮਿ੍ਤਪਾਲ ਸਿੰਘ ਪਾਇਲਟ ਜੰਡੋਕੇ, ਜਗਵੰਤ ਸਿੰਘ ਲੰਬੀਢਾਬ, ਪੂਰਨ ਸਿੰਘ ਲੰਡੇਰੋਡੇ, ਹਰਪਾਲ ਸਿੰਘ ਕੋਟਲੀ ਸੰਘਰ, ਟੇਕ ਚੰਦ ਬੱਤਰਾ, ਚਰਨ ਦਾਸ ਚੰਨਾ ਬਰੀਵਾਲਾ, ਸੰਜੀਵ ਕਾਲਾ ਧੂੜੀਆ, ਪਰਮਵੀਰ ਸਿੰਘ ਭੰਡਾਰੀ, ਸ਼ਮਸ਼ੇਰ ਸਿੰਘ ਬਰਾੜ ਉਦੇਕਰਨ, ਗਿਆਨ ਸਿੰਘ ਕਬਰਵਾਲਾ ਮੈਂਬਰ ਬਲਾਕ ਸੰਮਤੀ, ਗੁਰਲਾਲ ਸਿੰਘ ਥਾਂਦੇਵਾਲਾ, ਰਣਜੀਤ ਸਿੰਘ ਬਰਾੜ ਝੁੱਗੇ ਰਣਜੀਤਗੜ੍ਹ ਕਾਉਣੀ ਵਾਲੇ, ਗੁਰਪ੍ਰੀਤ ਸਿੰਘ ਭੁੱਲਰ ਮਾਨ ਸਿੰਘ ਵਾਲਾ, ਪਰਮਿੰਦਰ ਸਿੰਘ ਪਾਸ਼ਾ ਕੌਂਸਲਰ, ਗੁਰਲਾਲ ਸਿੰਘ ਬਰਾੜ ਉਦੇਕਰਨ, ਦਲਜੀਤ ਸਿੰਘ ਲਾਡਾ ਬਰਾੜ ਸੀਰਵਾਲੀ, ਹਰਬਿਲਾਸ ਸਿੰਘ ਜੱਸੇਆਣਾ, ਨੰਬਰਦਾਰ ਬੇਅੰਤ ਸਿੰਘ ਲਾਲੀ ਸੰਗੂਧੌਣ, ਨਿਰਭੈ ਸਿੰਘ ਪ੍ਰਧਾਨ ਸੰਗੂਧੌਣ, ਗੁਰਜੀਤ ਸਿੰਘ ਥਿੰਦ, ਰਾਜਵਿੰਦਰ ਸਿੰਘ ਰਾਜੂ ਭੁੱਲਰ, ਰਣਜੋਧ ਸਿੰਘ ਲੰਬੀ, ਨੀਟੂ ਤੱਪਾਖੇੜਾ, ਬਿੱਟੂ ਮਾਨ, ਗੁਰਸਾਹਿਬ ਸਿੰਘ ਬਰਾੜ ਸੰਗਰਾਣਾ, ਅਭਿਜੀਤ ਸਿੰਘ ਬਰਾੜ ਐਡਵੋਕੇਟ, ਲਖਵਿੰਦਰ ਸਿੰਘ ਰੋਹੀਵਾਲਾ, ਚਰਨਜੀਤ ਸਿੰਘ ਬਰਾੜ ਮਾਂਗਟਕੇਰ ਮੈਂਬਰ ਬਲਾਕ ਸੰਮਤੀ, ਅਮਰਜੀਤ ਸਿੰਘ ਖੋਖਰ, ਬਰਨੇਕ ਸਿੰਘ ਦਿਓਲ, ਗੁਰਵਿੰਦਰ ਸਿੰਘ ਬਾਜਾ, ਗੋਗੀ ਬਰਾੜ ਅਕਾਲਗੜ੍ਹ, ਬੱਬੂ ਜੈਮਲਵਾਲਾ, ਜੀਵਨ ਸਿੰਘ ਬਰਾੜ ਉਦੇਕਰਨ, ਗੁੱਲੂ ਵਰਮਾ ਬਰੀਵਾਲਾ, ਬਲਵਿੰਦਰ ਸਿੰਘ ਕਬਰਵਾਲਾ, ਇਸਤਰੀ ਆਗੂ ਸ਼ਿੰਦਰਪਾਲ ਕੌਰ, ਬਲਜੀਤ ਸਿੰਘ ਰਹੂੜਿਆਂਵਾਲੀ, ਧੱਕੜ ਸਿੰਘ ਗੋਨਿਆਣਾ, ਗੁਰਮੀਤ ਸਿੰਘ ਖੋਖਰ, ਹਰਭਗਵਾਨ ਸਿੰਘ ਕਾਲਾ, ਜਸਪਾਲ ਸਿੰਘ ਛਾਬੜਾ ਆਦਿ ਹਾਜ਼ਰ ਸਨ |