ਸ੍ਰੀ ਮੁਕਤਸਰ ਸਾਹਿਬ, 6 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਮਾਘੀ ਜੋੜ ਮੇਲੇ ਮੌਕੇ ਮਲੋਟ ਰੋਡ ਬਾਈਪਾਸ ਸ੍ਰੀ ਮੁਕਤਸਰ ਸਾਹਿਬ ਵਿਖੇ 14 ਜਨਵਰੀ ਨੂੰ ਵਿਸ਼ਾਲ ਕਾਨਫ਼ਰੰਸ ਕੀਤੀ ਜਾ ਰਹੀ ਹੈ | ਇਸ ਦੀ ਤਿਆਰੀ ਲਈ ਅਕਾਲੀ ਆਗੂ ਤੇ ਵਰਕਰ ਦਿਨ-ਰਾਤ ਜੁਟੇ ਹੋਏ ਹਨ ਤਾਂ ਜੋ ਵੱਧ ਤੋਂ ਵੱਧ ਇਕੱਠ ਨੂੰ ਯਕੀਨੀ ਬਣਾਇਆ ਜਾ ਸਕੇ | ਆਗੂਆਂ ਵਲੋਂ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਕਾਨਫ਼ਰੰਸ 'ਚ ਸ਼ਾਮਿਲ ਹੋਣ ਲਈ ਪ੍ਰੇਰਿਆ ਜਾ ਰਿਹਾ ਹੈ | ਅੱਜ ਕਾਨਫ਼ਰੰਸ ਵਾਲੀ ਜਗ੍ਹਾ 'ਤੇ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ਬਿੱਟੂ ਕੌਮੀ ਉਪ ਪ੍ਰਧਾਨ ਤੇ ਪੀ.ਏ.ਸੀ. ਦੇ ਮੈਂਬਰ ਜਗਤਾਰ ਸਿੰਘ ਪੱਪੀ ਥਾਂਦੇਵਾਲਾ ਨੇ ਪੰਡਾਲ ਵਾਲੀ ਜਗ੍ਹਾ ਦੀ ਤਿਆਰੀ ਦਾ ਜਾਇਜ਼ਾ ਲਿਆ ਅਤੇ ਵਰਕਰਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਦੱਸਿਆ ਕਿ ਪੰਡਾਲ ਲਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਦੌਰਿਆਂ ਦੌਰਾਨ ਲੋਕਾਂ ਵਿਚ ਇਸ ਕਾਨਫ਼ਰੰਸ 'ਚ ਸ਼ਾਮਿਲ ਹੋਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ ਜਗਵੰਤ ਸਿੰਘ ਲੰਬੀਢਾਬ, ਹਰਪਾਲ ਸਿੰਘ ਕੋਟਲੀ ਸੰਘਰ, ਪੂਰਨ ਸਿੰਘ ਲੰਡੇਰੋਡੇ, ਗੁਰਵਿੰਦਰ ਸਿੰਘ ਬਾਜਾ, ਗੁਰਭੇਜ ਸਿੰਘ ਬਾਜਾ, ਜਸਬੀਰ ਸਿੰਘ ਜੰਮੂਆਣਾ ਸਾਬਕਾ ਸਰਪੰਚ, ਜਸਪਾਲ ਸਿੰਘ ਢਿੱਲੋਂ ਜੰਡਵਾਲਾ, ਜਸਬੀਰ ਸਿੰਘ ਰਾਜਾ ਸੰਗੂਧੌਣ, ਸਰਪੰਚ ਜਗਮੀਤ ਸਿੰਘ ਜੱਗਾ ਸੰਗਰਾਣਾ, ਰਮੀਜ ਰਿੰਪਾ ਖਾਨ, ਜਸਪਾਲ ਸਿੰਘ ਛਾਬੜਾ ਅਤੇ ਹੋਰ ਆਗੂ ਹਾਜ਼ਰ ਸਨ |