24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਡੀ.ਏ.ਵੀ. ਪਬਲਿਕ ਸਕੂਲ ਵਿਖੇ ਸੀ. ਬੀ. ਐਸ. ਈ. ਵਲੋਂ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 07-01-2026
ਕੋਟਕਪੂਰਾ, 6 ਜਨਵਰੀ (ਮੇਘਰਾਜ)-ਡੀ.ਏ.ਵੀ ਪਬਲਿਕ ਸਕੂਲ ਵਿਖੇ ਸੀ.ਬੀ.ਐਸ.ਈ ਵਲੋਂ ਜੈਂਡਰ ਸੈਂਸੀਵਿਟੀ 'ਤੇ ਸੈਮੀਨਾਰ ਕਰਵਾਇਆ ਗਿਆ¢ ਪਿ੍ੰਸੀਪਲ ਰਾਜਵੀਰ ਸਿੰਘ ਕੰਗ ਵਲੋਂ ਸਰੋਤ ਸ਼ਖ਼ਸੀਅਤ ਦੇ ਤੌਰ 'ਤੇ ਪਹੁੰਚੇ ਪਿ੍ੰਸੀਪਲ ਦੀਪ ਮਾਲਾ ਸਧੋਂਤਰਾ ਅਤੇ ਹਰਸਿਮਰਨਜੀਤ ਕੌਰ ਦਾ ਸਵਾਗਤ ਕੀਤਾ ਗਿਆ¢ ਇਸ ਕਾਰਜਸ਼ਾਲਾ 'ਚ ਸਕੂਲ ਦੇ ਕਰੀਬ 60 ਅਧਿਆਪਕਾਂ ਨੇ ਭਾਗ ਲਿਆ¢ ਪਹਿਲੇ ਸੈਸ਼ਨ ਮੌਕੇ ਦੀਪ ਮਾਲਾ ਸਧੋਂਤਰਾ ਨੇ ਅਧਿਆਪਕਾਂ ਨੂੰ ਦੱਸਿਆ ਕਿ ਸਿਰਫ਼ ਮੁੰਡੇ ਹੀ ਗਣਿਤ 'ਚ ਚੰਗੇ ਨਹੀਂ ਹਨ ਜਾਂ ਕੁੜੀਆਂ ਨੂੰ ਘਰੇਲੂ ਕੰਮ ਨਹੀਂ ਕਰਨਾ ਚਾਹੀਦਾ ਹੈ¢ ਉਨ੍ਹਾਂ ਕਿਹਾ ਕਿ ਗਤੀਵਿਧੀਆਂ ਅਤੇ ਲੀਡਰਸ਼ਿਪ ਵਰਗੀਆਂ ਭੂਮਿਕਾਵਾਂ 'ਚ ਸਾਰਿਆਂ ਨੂੰ ਬਰਾਬਰ ਮੌਕਾ ਦੇਣਾ ਚਾਹੀਦਾ ਹੈ ¢ ਦੂਜੇ ਸੈਸ਼ਨ 'ਚ ਹਰਸਿਮਰਨਜੀਤ ਕੌਰ ਨੇ ਅਧਿਆਪਕਾਂ ਨੂੰ ਅਸਲ ਜੀਵਨ ਦੀਆਂ ਉਦਾਹਰਨਾਂ ਰਾਹੀਂ ਲਿੰਗ ਸਮਾਨਤਾ, ਸਤਿਕਾਰਯੋਗ ਸੰਚਾਰ ਅਤੇ ਹਮਦਰਦੀ ਦੀ ਮਹੱਤਤਾ ਬਾਰੇ ਦੱਸਿਆ ¢ ਬੱਚਿਆਂ ਨੂੰ ਭੇਦ-ਭਾਵ ਰਹਿਤ, ਜਾਤ-ਪਾਤ ਰਹਿਤ ਸਿੱਖਿਆ ਵੱਲ ਵਧੇਰੇ ਲੈ ਕੇ ਜਾਣਾ ਚਾਹੀਦਾ ਹੈ ¢ ਪਿ੍ੰ. ਕੰਗ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਿੰਗ ਸੰਵੇਦਨਸ਼ੀਲਤਾ ਇਕ ਸੁਰੱਖਿਅਤ, ਸਤਿਕਾਰਯੋਗ ਅਤੇ ਸਮਾਵੇਸ਼ੀ ਸਿੱਖਣ ਵਾਤਾਵਰਨ ਬਣਾਉਣ ਲਈ ਜ਼ਰੂਰੀ ਹੈ¢ ਉਪਰੰਤ ਪਿ੍ੰ. ਕੰਗ ਨੇ ਸੀ.ਬੀ.ਐਸ.ਈ ਵਲੋਂ ਪਹੁੰਚੇ ਸਰੋਤ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਧੰਨਵਾਦ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ 14 ਮਾਰਚ 2026 ਨੂੰ ਲੱਗੇਗੀ ਕੌਮੀ ਲੋਕ ਅਦਾਲਤ- ਜ਼ਿਲ੍ਹਾ ਤੇ ਸੈਸ਼ਨ ਜੱਜ ਅਗਲੀ ਖ਼ਬਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਭਾਜਪਾ ਆਗੂ ਰਾਜੇਸ਼ ਗੋਰਾ ਪਠੇਲਾ ਨਾਲ ਦੁੱਖ ਪ੍ਰਗਟ
Ad Position 24