ਬਰਗਾੜੀ, 23 ਜਨਵਰੀ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ | ਸਮੂਹ ਬੱਚਿਆਂ ਨੇ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ ਤੇ ਬੱਚਿਆਂ ਨੇ ਬਸੰਤ ਪੰਚਮੀ ਨਾਲ ਸੰਬੰਧਿਤ ਗੀਤ, ਕਵਿਤਾਵਾਂ, ਲੋਕ ਨਾਚ ਆਦਿ ਪੇਸ਼ ਕੀਤੇ | ਬੱਚਿਆਂ ਨੇ ਰੰਗ ਬਰੰਗੀਆਂ ਪਤੰਗਾਂ ਉਡਾਈਆਂ ਤੇ ਸਕੂਲ ਦੇ ਕਮਰਿਆਂ ਨੂੰ ਰੰਗ ਬਰੰਗੀਆਂ ਫੁੱਲ ਪੱਤੀਆਂ, ਝੰਡੀਆਂ ਆਦਿ ਨਾਲ ਸਜਾਇਆ ਗਿਆ | ਸਾਰੀਆਂ ਵੰਨਗੀਆਂ 'ਚ ਵਧੀਆ ਪ੍ਰਦਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ | ਸਕੂਲ ਡਾਇਰੈਕਟਰ ਜਸਬੀਰ ਸਿੰਧ ਸੰਧੂ ਤੇ ਪਿ੍ੰਸੀਪਲ ਯਸ਼ੂ ਧਿੰਗੜਾ ਨੇ ਸਮੂਹ ਬੱਚਿਆਂ ਅਤੇ ਸਟਾਫ਼ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ | ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਪਤੰਗਾਂ ਉਡਾਉਣ ਸਮੇਂ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ | ਇਸ ਮੌਕੇ ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ |