25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਕਿਸਾਨਾਂ ਨੇ ਜੰਗਲੀ ਜਾਨਵਰਾਂ ਤੋਂ ਫ਼ਸਲ ਨੂੰ ਬਚਾਉਣ ਲਈ ਖੇਤਾਂ ਦੁਆਲੇ ਕੰਡਿਆਲੀ ਤਾਰ ਲਗਾਈ

Ad Position 21
No active advertisement
ਅਜੀਤ ਡੈਸਕ 24-01-2026
ਸਾਦਿਕ, 23 ਜਨਵਰੀ (ਗੁਰਭੇਜ ਸਿੰਘ ਚੌਹਾਨ)-ਪਿੰਡਾਂ 'ਚ ਫਿਰਦੇ ਬੇਸਹਾਰਾ ਪਸ਼ੂ ਰਾਤ ਬਰਾਤੇ ਫ਼ਸਲਾਂ ਦਾ ਉਜਾੜਾ ਕਰਦੇ ਹਨ | ਇਹ ਸਮੱਸਿਆ ਤਾਂ ਆਮ ਪਿੰਡਾਂ ਦੇ ਆਮ ਕਿਸਾਨਾਂ ਦੀ ਹੈ ਪਰ ਇਸ ਇਲਾਕੇ ਦੇ ਕੁਝ ਪਿੰਡ ਮਹਾਰਾਜਾ ਫ਼ਰੀਦਕੋਟ ਦੇ ਘੁਗਿਆਣਾ ਬੀੜ ਦੇ ਨਾਂਅ ਨਾਲ ਜਾਣੇ ਜਾਂਦੇ ਜੰਗਲ ਦੇ ਨਾਲ ਲੱਗਦੇ ਹਨ | ਇਸ ਜੰਗਲ ਵਿਚ ਵੱਡੀ ਗਿਣਤੀ ਵਿਚ ਨੀਲ ਗਾਂ ਜਿਸ ਨੂੰ ਰੋਝ ਵੀ ਕਿਹਾ ਜਾਂਦਾ ਹੈ, ਜੰਗਲੀ ਸੂਰ ਤੇ ਹੋਰ ਪਸ਼ੂ ਰਹਿੰਦੇ ਹਨ, ਜੋ ਪਿੰਡ ਸ਼ਿਮਰੇਵਾਲਾ, ਡੋਡ, ਚੱਕਸਾਹੂ, ਬੇਗੂਵਾਲਾ, ਸਾਧਾਂਵਾਲਾ, ਮੁਮਾਰਾ ਤੇ ਘੁਗਿਆਣਾ ਆਦਿ ਪਿੰਡਾਂ ਦੀਆਂ ਫ਼ਸਲਾਂ ਤੇ ਰਾਤ ਸਮੇਂ ਝੁੰਡਾਂ ਦੇ ਰੂਪ ਵਿਚ ਹਮਲਾ ਕਰਕੇ ਕਣਕ, ਹਰਾਚਾਰਾ ਤੇ ਹੋਰ ਫ਼ਸਲਾਂ ਖਾ ਜਾਂਦੇ ਹਨ | ਇਨ੍ਹਾਂ ਜਾਨਵਰਾਂ ਤੋਂ ਆਪਣੀ ਫ਼ਸਲ ਨੂੰ ਬਚਾਉਣ ਲਈ ਪਿੰਡ ਘੁਗਿਆਣਾ ਦੇ ਕਿਸਾਨਾਂ ਨੇ ਆਪਣੀ ਮਦਦ ਆਪ ਤਹਿਤ ਪਿੰਡ ਵਲੋਂ ਹੀ 10 ਲੱਖ ਰੁਪਿਆ ਇਕੱਠਾ ਕਰਕੇ ਇਸ ਬੀੜ ਵਾਲੇ ਪਾਸਿਉਂ ਜਾਨਵਰਾਂ ਤੋਂ ਫ਼ਸਲ ਬਚਾਉਣ ਲਈ ਆਪਣੇ ਪਿੰਡ ਦੀ ਹੱਦਬੰਦੀ ਵਿਚ ਕੰਡਿਆਲੀ ਤਾਰ ਅਤੇ ਜਾਲੀ ਲਗਾ ਕੇ ਆਪਣੀਆਂ ਸਿਰੇ ਤੇ ਆਈਆਂ ਫ਼ਸਲਾਂ ਦੇ ਬਚਾਅ ਲਈ ਉਪਰਾਲਾ ਕੀਤਾ ਹੈ | ਇਸ ਤਰ੍ਹਾਂ ਦਾ ਉਪਰਾਲਾ ਕੁਝ ਸਾਲ ਪਹਿਲਾਂ ਪਿੰਡ ਸ਼ਿਮਰੇਵਾਲਾ ਦੇ ਕਿਸਾਨਾਂ ਨੇ ਵੀ ਲੱਖਾਂ ਰੁਪਏ ਖਰਚਕੇ ਕੰਡਿਆਲੀ ਤਾਰ ਲਗਾਕੇ ਕੀਤਾ ਸੀ | ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਫ਼ਸਲ ਬੀਜਣ ਤੋਂ ਲੈ ਕੇ ਕੱਟਣ ਤੱਕ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਬੀੜ ਦੇ ਦੁਆਲੇ ਖੁਦ ਤਾਰਾਂ ਲਗਾਕੇ ਜੰਗਲੀ ਜਾਨਵਰਾਂ ਦੀ ਰੱਖ ਬਣਾ ਦੇਵੇ ਤਾਂ ਜੋ ਉਹ ਬਾਹਰ ਨਿਕਲ ਕੇ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਨਾ ਕਰ ਸਕਣ | ਮਹਾਰਾਜਾ ਫ਼ਰੀਦਕੋਟ ਦਾ ਇਹ ਜੰਗਲ ਲਗਪਗ 6200 ਏਕੜ ਰਕਬੇ ਵਿਚ ਫੈਲਿਆ ਹੋਇਆ ਹੈ, ਜਿਸ 'ਚ ਇਸ ਸਮੇਂ ਪਹਾੜੀ ਕਿੱਕਰਾਂ ਦਾ ਹੀ ਜੰਗਲ ਹੈ | ਜੇਕਰ ਇਸ 'ਚ ਚੰਗੇ ਰੁੱਖ ਲਾ ਕੇ ਇਸ ਦੀ ਘੇਰਾਬੰਦੀ ਕਰਕੇ ਹੋਰ ਵੀ ਜਾਨਵਰ ਇਥੇ ਲਿਆਕੇ ਛੱਡੇ ਜਾਣ ਤਾਂ ਇਹ ਇਕ ਵਧੀਆ ਸੈਰਗਾਹ ਬਣ ਸਕਦੀ ਹੈ | ਕਿਉਂਕਿ ਇਸ ਮੈਦਾਨੀ ਇਲਾਕੇ 'ਚ ਨੇੜੇ ਤੇੜੇ ਐਨੀ ਵਿਸ਼ਾਲ ਜਗ੍ਹਾ ਵਿਚ ਜੰਗਲ ਨਹੀਂ ਹੈ |
Ad Position 22
No active advertisement
ਪਿਛਲੀ ਖ਼ਬਰ ਮਹਾਂਵੀਰ ਗਊਸ਼ਾਲਾ ਨੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪੁਲਿਸ ਵਲੋਂ 'ਆਪ੍ਰੇਸ਼ਨ ਪ੍ਰਹਾਰ'
Ad Position 24