•ਸੰਗਠਿਤ ਅਪਰਾਧ ਦੇ ਮਾਮਲਿਆਂ 'ਚ ਸਰਗਰਮ ਗਰੋਹਾਂ 'ਚ ਸ਼ਾਮਿਲ 68 ਦੋਸ਼ੀਆ ਨੂੰ ਕੀਤਾ ਗਿ੍ਫ਼ਤਾਰ
ਫ਼ਰੀਦਕੋਟ, 23 ਜਨਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਵਲੋਂ ਸੰਗਠਿਤ ਅਪਰਾਧ ਦੇ ਖ਼ਿਲਾਫ਼ 'ਆਪ੍ਰੇਸ਼ਨ ਪ੍ਰਹਾਰ' ਦੀ ਸ਼ੁਰੂਆਤ ਕੀਤੀ ਗਈ | ਇਸ ਆਪ੍ਰੇਸ਼ਨ ਤਹਿਤ ਸੰਗਠਿਤ ਅਪਰਾਧ ਦੇ ਖ਼ਿਲਾਫ਼ ਸ਼ੁਰੂ ਕੀਤੇ ਆਪ੍ਰੇਸ਼ਨ ਪ੍ਰਹਾਰ ਅਧੀਨ, ਜ਼ਿਲ੍ਹੇ ਅੰਦਰ 20 ਜਨਵਰੀ ਤੋਂ ਇਕ ਸੁਚੱਜੀ ਯੋਜਨਾ ਅਧੀਨ ਵੱਡੇ ਪੱਧਰ ਦੀ ਕਾਰਵਾਈ ਕਰਦਿਆਂ ਜ਼ਿਲ੍ਹੇ ਅੰਦਰ ਸਰਗਰਮ ਸੰਗਠਿਤ ਅਪਰਾਧਕ ਨੈੱਟਵਰਕਾਂ ਨੂੰ ਤੋੜਨ ਲਈ ਛਾਪੇਮਾਰੀ ਕੀਤੀ ਗਈ | ਇਹ ਕਾਰਵਾਈ ਪੂਰੀ ਤਰ੍ਹਾਂ ਸਹਿ-ਸੰਯੋਜਿਤ ਤੇ ਯੋਜਨਾਬੱਧ ਸੀ, ਜਿਸ ਦਾ ਉਦੇਸ਼ ਅਪਰਾਧਕ ਗਰੋਹਾਂ ਦੇ ਜਾਲ ਨੂੰ ਤੋੜਨਾ, ਜਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਰਾਜ ਵਿਚ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣਾ ਸੀ | ਇਸ ਕਾਰਵਾਈ ਦੇ ਤਹਿਤ ਫ਼ਰੀਦਕੋਟ ਪੁਲਿਸ ਦੇ ਸਾਰੇ ਯੂਨਿਟਾਂ ਤੋਂ ਬਣੀਆਂ 64 ਤੋਂ ਵੱਧ ਪੁਲਿਸ ਟੀਮਾਂ ਜਿਨ੍ਹਾਂ ਵਿਚ 09 ਗਜਟਿਡ ਅਧਿਕਾਰੀਆ ਦੀ ਨਿਗਰਾਨੀ ਹੇਠ 479 ਪੁਲਿਸ ਕਰਮਚਾਰੀਆਂ ਨੇ ਇਕੋ ਸਮੇਂ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ ਤੇ ਉਨ੍ਹਾਂ ਨੂੰ ਪਨਾਹ ਜਾਂ ਲੋਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ ਵਿਅਕਤੀਆਂ ਦੇ ਠਿਕਾਣਿਆਂ 'ਤੇ ਨਿਸ਼ਾਨਾਬੱਧ ਛਾਪੇਮਾਰੀ ਕੀਤੀ | ਇਹ ਕਾਰਵਾਈ ਪੂਰੀ ਤਰ੍ਹਾਂ ਖੁਫੀਆ ਜਾਣਕਾਰੀ 'ਤੇ ਆਧਾਰਿਤ ਸੀ ਅਤੇ ਇਸ ਦਾ ਮੁੱਖ ਮਕਸਦ ਸੰਗਠਿਤ ਅਪਰਾਧਕ ਗਰੋਹਾਂ ਦੀ ਕਾਰਜਸ਼ੀਲ ਢਾਂਚੇ ਨੂੰ ਤੋੜਨਾ ਸੀ | ਡਾ. ਪ੍ਰਗਿਆ ਜੈਨ ਐਸ. ਐਸ. ਪੀ. ਫ਼ਰੀਦਕੋਟ ਨੇ ਦੱਸਿਆ ਕਿ ਇਸ ਸਾਂਝੀ ਕਾਰਵਾਈ ਦੌਰਾਨ ਹਾਰਡਕੋਰ ਅਪਰਾਧੀਆਂ, ਉਨ੍ਹਾਂ ਦੇ ਸਾਥੀਆਂ ਨੂੰ ਘੇਰਿਆ ਗਿਆ | ਇਸ ਦੌਰਾਨ ਹੁਣ ਤੱਕ 213 ਦੋਸ਼ੀਆਂ ਨੂੰ ਰਾਊਡ-ਅੱਪ ਕੀਤਾ ਗਿਆ, ਇਸ ਦੇ ਨਾਲ ਹੀ ਹੋਰਾਂ ਪਾਸੋ ਪੁੱਛਗਿੱਛ ਕਰਕੇ ਉਨ੍ਹਾਂ ਦੀਆਂ ਗਤਿਵਿਧੀਆਂ ਦੀ ਜਾਂਚ ਅਤੇ ਤਸਦੀਕ ਕੀਤੀ ਗਈ | ਜਿਸ ਦੌਰਾਨ ਵਿਦੇਸ਼ ਅਧਾਰਿਤ ਅਪਰਾਧਿਕ ਅਨਸਰਾ ਖ਼ਿਲਾਫ਼ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਉਨ੍ਹਾ ਦੇ 05 ਸਾਥੀਆ ਤੇ ਨਜ਼ਦੀਕੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤਾ ਗਿਆ ਹੈ | ਗਿ੍ਫ਼ਤਾਰ ਦੋਸ਼ੀ ਪੁਰਾਣਾ ਕਿ੍ਮੀਨਲ ਰਿਕਾਰਡ ਗਰੋਹ ਨਾਲ ਸਬੰਧਿਤ ਯਾਦਵਿੰਦਰ ਸਿੰਘ ਉਰਫ ਯਾਦੂ ਪੁੱਤਰ ਅੰਮਿ੍ਤਪਾਲ ਸਿੰਘ ਵਾਸੀ ਕੋਠੇ ਲਾਲ ਸਿੰਘ ਚੈਨਾ ਰੋਡ, ਜੈਤੋ 10 ਮੁਕੱਦਮੇ ਬੰਬੀਹਾ ਗੈਗ, ਅੰਮਿ੍ਤਪਾਲ ਸਿੰਘ ਉਰਫ ਗੱਗੂ ਪੁੱਤਰ ਜੀਤ ਸਿੰਘ ਵਾਸੀ ਰੋੜੀਕਪੂਰਾ, ਫ਼ਰੀਦਕੋਟ 05 ਮੁਕੱਦਮੇ ਬੰਬੀਹਾ ਗੈਗ, ਹਰਪ੍ਰੀਤ ਸਿੰਘ ਉਰਫ ਪ੍ਰੀਤੂ ਪੁੱਤਰ ਗੁਰਜੰਟ ਸਿੰਘ ਵਾਸੀ ਪੁਰੀ ਕਾਲੋਨੀ ਗਲੀ ਨੰ. 06 ਫ਼ਰੀਦਕੋਟ 02 ਮੁਕੱਦਮੇ ਜੈਪਾਲ ਭੁੱਲਰ ਗੈਗ, ਗੁਰਦਿੱਤ ਸਿੰਘ ਉਰਫ ਗੋਰਾ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਕੋਠੇ ਰਾਮਸਰ (ਢਿਲਵਾ ਕਲਾ) ਗੋਲਡੀ ਬਰਾੜ, ਗੁਰਲਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਕਿੰਗਰਾ 02 ਮੁਕੱਦਮੇ ਇਸ ਦੌਰਾਨ ਸੰਗਠਿਤ ਅਪਰਾਧ ਮਾਮਲਿਆ ਵਿਚ ਕਾਰਵਾਈ ਕਰਦੇ ਹੋਏ ਸਰਗਰਮ ਗਰੋਹਾਂ 'ਚ ਸ਼ਾਮਿਲ ਕੁੱਲ 68 ਦੋਸ਼ੀਆਂ ਨੂੰ ਗਿ੍ਫਤਾਰ ਕੀਤਾ, ਜਿਸ ਤੋਂ ਇਲਾਵਾ ਚੋਰੀ ਜਿਹੇ ਮਾਮਲਿਆ 'ਚ ਵੀ 07 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਦੇ ਨਾਲ ਨਸ਼ਿਆ ਖ਼ਿਲਾਫ਼ ਕਾਰਵਾਈ ਕਰਦੇ ਹੋਏ 43 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | 205.5 ਗ੍ਰਾਮ ਹੈਰੋਇਨ 40 ਨਸ਼ੀਲੀਆਂ ਗੋਲੀਆਂ, 14 ਕਿ੍ਪਾਨਾ, 06 ਕਾਪੇ, 06 ਬੋਤਲਾਂ ਸ਼ਰਾਬ, 30 ਲਿਟਰ ਲਾਹਨ, 03 ਮੋਟਰਸਾਈਕਲ ਬਰਾਮਦ ਕੀਤੇ ਗਏ | ਐਸ. ਐਸ. ਪੀ. ਫ਼ਰੀਦਕੋਟ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਇਹ ਕਾਰਵਾਈ ਸੰਗਠਿਤ ਅਪਰਾਧ ਦੇ ਖ਼ਿਲਾਫ਼ ਚੱਲ ਰਹੀ ਰਾਜ-ਪੱਧਰੀ ਮੁਹਿੰਮ ਆਪ੍ਰੇਸ਼ਨ ਪ੍ਰਹਾਰ ਦਾ ਹਿੱਸਾ ਹੈ |
ਪੁਲਿਸ ਵਲੋਂ 'ਆਪ੍ਰੇਸ਼ਨ ਪ੍ਰਹਾਰ'
ਅਜੀਤ ਡੈਸਕ
24-01-2026