25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਗੁੱਡ ਮੋਰਨਿੰਗ ਵੈਲਫੇਅਰ ਕਲੱਬ ਵਲੋਂ ਦੋ ਹੋਣਹਾਰ ਲੜਕੀਆਂ ਤੇ ਕੋਚ ਦਾ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 24-01-2026
ਕੋਟਕਪੂਰਾ, 23 ਜਨਵਰੀ (ਮੇਘਰਾਜ)-ਸਥਾਨਕ ਮਿਊਾਸਪਲ ਪਾਰਕ ਵਿਖੇ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਵਲੋਂ ਦੋ ਹੋਣਹਾਰ ਲੜਕੀਆਂ ਤੇ ਕੋਚ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਧੀਆਂ ਤੇ ਭੈਣਾਂ ਜੇਕਰ ਰਾਸ਼ਟਰੀ ਪੱਧਰ 'ਤੇ ਮੱਲਾਂ ਮਾਰਦਿਆਂ ਸੋਨ ਤਗਮਾ ਪ੍ਰਾਪਤ ਕਰਦੀਆਂ ਹਨ ਤਾਂ ਇਸ ਨਾਲ ਹੋਰਾਂ ਲੜਕੀਆਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਅਤੇ ਅਜਿਹੀਆਂ ਮਾਣਮੱਤੀਆਂ ਧੀਆਂ ਦਾ ਸਨਮਾਨ ਕਰਕੇ ਹੌਸਲਾ ਅਫਜਾਈ ਕਰਨਾ ਹੀ ਕਲੱਬ ਦਾ ਮੁੱਖ ਮਕਸਦ ਹੈ | ਸਪੀਕਰ ਸੰਧਵਾਂ ਦੇ ਪੀ. ਆਰ. ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ ਰਮਨਦੀਪ ਕੌਰ ਸਿਬੀਆਂ ਨੇ ਭਾਰਤੀ ਪੁਲਿਸ ਦੀ ਅਗਵਾਈ ਕਰਦਿਆਂ ਖੋ-ਖੋ ਚੈਂਪੀਅਨਸ਼ਿਪ ਤੇ 11ਵੀਂ ਦੀ ਵਿਦਿਆਰਥਣ ਸੁਨੇਹਾ ਨੇ ਛੱਤੀਸਗੜ੍ਹ ਵਿਖੇ ਗਤਕਾ ਮੁਕਾਬਲਿਆਂ 'ਚ ਸੋਨ ਤਗਮਾ ਪ੍ਰਾਪਤ ਕੀਤਾ ਹੈ | ਇਸ ਮੌਕੇ ਪ੍ਰਸਿੱਧ ਗਤਕਾ ਕੋਚ ਗੁਰਪ੍ਰੀਤ ਸਿੰਘ ਖਾਲਸਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ | ਆਗੂਆਂ ਨੇ ਕਿਹਾ ਕਿ ਅਜਿਹੇ ਬੱਚੇ ਜ਼ਿੰਦਗੀ 'ਚ ਪੜ੍ਹਾਈ ਤੋਂ ਇਲਾਵਾ ਹਰ ਖੇਤਰ 'ਚ ਕਾਮਯਾਬੀ ਹਾਸਿਲ ਕਰਦੇ ਹਨ | ਇਸ ਮੌਕੇ ਸੁਨੀਲ ਕੁਮਾਰ ਬਿੱਟਾ ਗਰੋਵਰ, ਮੁਖਤਿਆਰ ਸਿੰਘ ਮੱਤਾ, ਐਡਵੋਕੇਟ ਰਣਜੀਤ ਸਿੰਘ ਕੱਕੜ, ਪੋ੍ਰ. ਹਰਬੰਸ ਸਿੰਘ ਪਦਮ, ਜਸਕਰਨ ਸਿੰਘ ਭੱਟੀ, ਦਰਸ਼ਨ ਸਿੰਘ ਆਰੇਵਾਲਾ, ਹਾਕਮ ਸਿੰਘ ਚੇਤੇਵਾਲੀਆ, ਰਾਏਵਿੰਦਰ ਸਿੰਘ ਰਾਉ, ਗੁਰਿੰਦਰ ਸਿੰਘ ਮਹਿੰਦੀਰੱਤਾ, ਪੱਪਾ ਮਲਹੋਤਰਾ, ਡਾ. ਦੇਵ ਰਾਜ, ਸੁਖਵਿੰਦਰ ਸਿੰਘ ਬਾਗੀ, ਓਮ ਪ੍ਰਕਾਸ਼ ਗੁਪਤਾ, ਗੋਂਦਾ ਗੇਰਾ, ਡਾ. ਕੇ. ਕੇ. ਕਟਾਰੀਆ, ਸੋਮਇੰਦਰ ਸੁਨਾਮੀ, ਕੁਲਦੀਪ ਸਿੰਘ ਗਿੱਲ, ਜਸਬੀਰ ਸਿੰਘ ਰਿੰਕੀ ਸੇਠੀ, ਪਵਨ ਧੀਂਗੜਾ, ਗੁਰਮੀਤ ਸਿੰਘ ਮੀਤਾ, ਲਵਲੀ ਸਚਦੇਵਾ, ਜਸਪਾਲ ਸਿੰਘ ਲਾਟਾ, ਪਰਮਜੀਤ ਸਿੰਘ ਮੱਕੜ, ਸਰਨ ਕੁਮਾਰ ਆਦਿ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 'ਆਪ੍ਰੇਸ਼ਨ ਪ੍ਰਹਾਰ' ਅਗਲੀ ਖ਼ਬਰ ਰਮਨਦੀਪ ਕੌਰ ਨੇ ਖੋ-ਖੋ ਦੀ ਕੌਮੀ ਟੀਮ 'ਚ ਭਾਗ ਲੈ ਪਿੰਡ ਸਿਬੀਆਂ ਦਾ ਨਾਂਅ ਕੀਤਾ ਰੌਸ਼ਨ
Ad Position 24