ਬਰਗਾੜੀ, 23 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-ਬੀਤੇ ਦਿਨੀਂ 58ਵੀਂ ਨੈਸ਼ਨਲ ਸੀਨੀਅਰ ਖੋ-ਖੋ ਦੀਆਂ ਖੇਡਾਂ ਕਾਜੀਪੇਟ ਤੇਲੰਗਾਨਾ ਵਿਖੇ ਹੋਈਆਂ | ਇਨ੍ਹਾਂ ਖੇਡਾਂ 'ਚ ਮਹਾਰਾਸ਼ਟਰ, ਯੂ. ਪੀ., ਰਾਜਸਥਾਨ, ਤੇਲਗਾਨਾ, ਤਾਮਿਲਨਾਡੂ ਤੇ ਪੰਜਾਬ ਦੀ ਪੁਲਿਸ ਦੀਆਂ ਟੀਮਾਂ ਨੇ ਭਾਗ ਲਿਆ | ਪਿੰਡ ਸਿਬੀਆਂ ਦੀ ਜੰਮਪਲ ਰਮਨਦੀਪ ਕੌਰ ਜੋ ਜ਼ਿਲ੍ਹਾ ਮੋਗਾ ਦੀ ਪੁਲਿਸ 'ਚ ਆਪਣੀਆਂ ਸੇਵਾਵਾਂ ਨਿਭਾ ਰਹੀ ਇਹ ਪੰਜਾਬ ਪੁਲਿਸ ਦੀ ਟੀਮ ਦਾ ਹਿੱਸਾ ਬਣੀ | ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਟੀਮ 'ਚ ਹਿੱਸਾ ਲੈਣ ਵਾਲੀ ਫ਼ਰੀਦਕੋਟ ਜ਼ਿਲ੍ਹੇ ਦੀ ਇਕੋ ਇਕ ਖਿਡਾਰਣ ਹੈ, ਜਿਸ ਨੇ ਭਾਰਤ ਦੀ ਟੀਮ ਲਈ ਪੰਜਾਬ ਪਲਿਸ ਦੀ ਪ੍ਰਤੀਨਿਧਤਾ ਕੀਤੀ | ਇਹ ਟੀਮ ਦੀ ਕੈਪਟਨ ਹੋਣ ਦੇ ਨਾਮ ਤੇ ਹੁਣ ਤੱਕ 7 ਕੌਮੀ ਸੀਨੀਅਰ ਕੌਮੀ ਖੇਡਾਂ 'ਚ ਭਾਗ ਲੈ ਚੁੱਕੀ ਹੈ | ਉਪਰੋਕਤ ਜਾਣਕਾਰੀ ਦਿੰਦਿਆਂ ਅਲੋਪ ਹੋ ਰਿਹਾ ਪੰਜਾਬੀ ਵਿਰਸਾ ਫ਼ਰੀਦਕੋਟ ਦੇ ਸੇਵਾਦਾਰ ਭਾਈ ਮੱਖਣ ਸਿੰਘ ਨੇ ਦੱਸਿਆ ਕਿ ਲੜਕੀ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਉਸ ਦੇ ਮਾਪਿਆ ਸਮੇਤ ਪੂਰੇ ਪਿੰਡ ਵਾਸੀਆਂ ਨੂੰ ਮਾਣ ਹੈ | ਉਨ੍ਹਾਂ ਕਿਹਾ ਕਿ ਨਗਰ ਵਾਸੀਆ ਨੂੰ ਆਉਣ ਵਾਲੇ ਸਮੇਂ 'ਚ ਵੀ ਇਸ ਖਿਡਾਰਣ ਤੋਂ ਬਹੁਤ ਉਮੀਦਾਂ ਹਨ |