03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮਲੋਟ ਵਿਖੇ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਹੋਈ

Ad Position 21
No active advertisement
ਅਜੀਤ ਡੈਸਕ 25-01-2026
ਮਲੋਟ, 24 ਜਨਵਰੀ (ਪਾਟਿਲ)-ਉਪ ਮੰਡਲ ਪ੍ਰਸ਼ਾਸਨ ਮਲੋਟ ਵਲੋਂ ਗਣਤੰਤਰ ਦਿਵਸ ਮੌਕੇ ਕੀਤੇ ਜਾਣ ਵਾਲੇ ਸੱਭਿਆਚਾਰਕ ਸਮਾਗਮ ਦੀ ਫਾਈਨਲ ਰਿਹਰਸਲ ਨਵੀਂ ਦਾਣਾ ਮੰਡੀ ਮਲੋਟ ਵਿਖੇ ਮਲੋਟ ਦੇ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਦੀ ਦੇਖ-ਰੇਖ 'ਚ ਕਰਵਾਈ ਗਈ | ਇਸ ਮੌਕੇ ਐੱਸ.ਡੀ.ਐੱਮ. ਮਲੋਟ ਜੁਗਰਾਜ ਸਿੰਘ ਕਾਹਲੋਂ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ | ਸੱਭਿਆਚਾਰਕ ਸਮਾਗਮ ਦੇ ਕੋਆਰਡੀਨੇਟਰ ਵਰਿੰਦਰ ਬਜਾਜ ਅਤੇ ਪ੍ਰੋ. ਹਿਰਦੇਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਣਤੰਤਰ ਦਿਵਸ ਸਮਾਗਮ 'ਚ ਪਰੇਡ ਕਮਾਂਡਰ ਏ.ਐੱਸ.ਆਈ. ਕਰਨੈਲ ਸਿੰਘ ਦੀ ਅਗਵਾਈ 'ਚ ਪੰਜਾਬ ਪੁਲਿਸ ਦੇ ਇਲਾਵਾ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੀਆਂ ਐੱਨ.ਸੀ.ਸੀ. ਟੁਕੜੀਆਂ ਵਲੋਂ ਪਰੇਡ ਤੇ ਮਾਰਚ ਪਾਸਟ ਦਾ ਹਿੱਸਾ ਲਿਆ ਜਾਵੇਗਾ | ਇਸ ਦੇ ਨਾਲ ਹੀ ਸੈਕਰਡ ਹਾਰਟ ਕਾਨਵੈਂਟ ਸਕੂਲ ਮਲੋਟ, ਜੀ.ਟੀ.ਬੀ. ਸਕੂਲ ਮਲੋਟ, ਡੀ.ਏ.ਵੀ. ਸਕੂਲ ਮਲੋਟ, ਐੱਸ.ਡੀ. ਸਕੂਲ ਮਲੋਟ, ਨਿਊਟਨ ਪਬਲਿਕ ਸਕੂਲ ਮਲੋਟ, ਦਸਮੇਸ਼ ਅਕੈਡਮੀ ਔਲਖ, ਐਪਲ ਇੰਟਰਨੈਸ਼ਨਲ ਸਕੂਲ ਲੰਬੀ, ਸ.ਸ.ਸ.ਸ. (ਕੰ) ਮੰਡੀ ਹਰਜੀ ਰਾਮ ਮਲੋਟ, ਸਰਕਾਰੀ ਪ੍ਰਾਇਮਰੀ ਸਕੂਲ ਦਿਓਣਖੇੜਾ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਲੋਟ, ਐੱਮ.ਆਰ.ਐੱਸ. ਕਾਲਜ ਮਲੋਟ ਅਤੇ ਸੀ.ਜੇ.ਐੱਮ. ਕਾਲਜ ਮੋਹਲਾਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਇਸ ਮੌਕੇ ਡੀ.ਐੱਸ.ਪੀ. ਨਵੀਨਪਾਲ ਸਿੰਘ ਲਹਿਲ, ਗੁਰਲਾਲ ਸਿੰਘ ਕਾਹਲੋਂ, ਪਿ੍ੰਸੀਪਲ ਸੁਦੇਸ਼ ਗਰੋਵਰ, ਪਿ੍ੰਸੀਪਲ ਕੀਰਤੀ ਅਰੋੜਾ, ਪਿ੍ੰਸੀਪਲ ਨੀਰੂ ਬਠਲਾ, ਸਿਮਿਤਾ ਸੇਤੀਆ, ਮਨਪ੍ਰੀਤ ਕੌਰ, ਦੀਪੂ ਕਾਠਪਾਲ, ਜਸਕਰਨ ਸਿੰਘ, ਬਲਦੇਵ ਗੜਵਾਲ ਅਤੇ ਬੰਟੀ ਖੁੰਗਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਕਾਰ 'ਚ ਲੱਗੀ ਅੱਗ ਅਗਲੀ ਖ਼ਬਰ ਫੁੱਲ ਡਰੈੱਸ ਰਿਹਰਸਲ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਥਿੰਦ ਨੇ ਲਹਿਰਾਇਆ ਕੌਮੀ ਝੰਡਾ
Ad Position 24
No active advertisement