16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਸਜਾਏ ਨਗਰ ਕੀਰਤਨ 'ਚ ਸੰਗਤ ਵਲੋਂ ਭਰਵੀਂ ਸ਼ਮੂਲੀਅਤ

Ad Position 21
repet_subhas-goyals [Copy P29]
ਅਜੀਤ ਡੈਸਕ 02-02-2026
ਕੋਟਕਪੂਰਾ, 1 ਫ਼ਰਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਕੋਟਕਪੂਰਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸਥਾਨਕ ਪ੍ਰੇਮ ਨਗਰ 'ਚ ਸਥਿਤ ਰਵੀਦਾਸ ਮੰਦਰ ਤੋਂ ਇਹ ਨਗਰ ਕੀਰਤਨ ਰਵਾਨਾ ਹੋਇਆ ਅਤੇ ਇਸ ਦਾ ਸਮੁੱਚਾ ਪ੍ਰਬੰਧਕ ਗੁਰੂ ਰਵਿਦਾਸ ਮੰਦਰ ਦੀ ਪ੍ਰਬੰਧਕ ਕਮੇਟੀ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ | ਇਸ ਨਗਰ ਕੀਰਤਨ 'ਚ ਸ਼ਰਧਾਲੂਆਂ ਨੇ ਭਰਵੀਂ ਸ਼ਮੂਲੀਅਤ ਕਰਕੇ ਇਸ ਦੀ ਸ਼ੋਭਾ ਨੂੰ ਵਧਾਇਆ | ਨਗਰ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਸੜਕਾਂ ਅਤੇ ਮੁਹੱਲਿਆਂ 'ਚੋਂ ਗੁਜਰਿਆ | ਇਸ ਮੌਕੇ ਥਾਂ-ਥਾਂ ਸੰਗਤ ਵਲੋਂ ਗੁਰੂ ਕੇ ਲੰਗਰ ਲਾਏ ਗਏ ਅਤੇ ਇਕ ਜਹਾਜ਼ ਵਲੋਂ ਨਗਰ ਕੀਰਤਨ ਉਪਰ ਕੀਤੀ ਗਈ ਫੁੱਲਾਂ ਦੀ ਵਰਖਾ ਨੇ ਸਭ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ | ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਸੰਦੀਪ ਸਿੰਘ ਸ਼ਨੀ ਬਰਾੜ ਅਤੇ ਹੋਰ ਰਾਜਸੀ ਸ਼ਖ਼ਸੀਅਤਾਂ ਨੇ ਨਗਰ ਕੀਰਤਨ 'ਚ ਸ਼ਾਮਿਲ ਹੋ ਕੇ ਸਮੂਹ ਸੰਗਤ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ | ਹਾਜ਼ਰ ਰਾਜਸੀ ਸ਼ਖ਼ਸੀਅਤਾਂ ਨੇ ਕਿਹਾ ਕਿ ਭਗਤ ਰਵੀਦਾਸ ਜੀ ਦੀ ਬਾਣੀ ਸਮਾਜਿਕ ਬਰਾਬਰੀ ਅਤੇ ਆਪਸੀ ਸਨਮਾਨ ਦੀ ਮਜ਼ਬੂਤ ਨੀਂਹ ਹੈ | ਉਨ੍ਹਾਂ ਆਖਿਆ ਕਿ ਭਗਤ ਰਵਿਦਾਸ ਜੀ ਨੇ ਆਪਣੇ ਉਪਦੇਸ਼ਾਂ ਰਾਹੀਂ ਲੋਕਾਂ ਨੂੰ ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਸਹਿਯੋਗ ਵੱਲ ਪ੍ਰੇਰਿਤ ਕੀਤਾ, ਜੋ ਅੱਜ ਵੀ ਸੇਧ ਦਿਖਾ ਰਿਹਾ ਹੈ | ਇਸ ਮੌਕੇ ਅਮਰਜੀਤ ਸਿੰਘ ਪਰਮਾਰ, ਕੇਵਲ ਸਿੰਘ ਮਾਂਡੀਆਂ ਮੁੱਖ ਸੇਵਾਦਾਰ, ਰਾਮ ਚੰਦ ਕਟਾਰੀਆ, ਨਰਿੰਦਰ ਰਾਠੌਰ, ਹੁਕਮ ਚੰਦ, ਕੁੰਦਨ ਲਾਲ ਸਾਰੋਹੀ, ਕੁਲਦੀਪ ਸਿੰਘ ਜੱਸਲ, ਦਰਸ਼ਨ ਸਿੰਘ ਭੱਟੀ, ਰਾਜ ਕੁਮਾਰ ਕੋਚਰ, ਰਵਿੰਦਰ ਕੁਮਾਰ, ਅਵਤਾਰ ਕਿ੍ਸ਼ਨ ਵਕੀਲ, ਪ੍ਰਵੀਨ ਕੁਮਾਰ ਆਰੋਧੀਆ, ਮੋਹਨ ਲਾਲ, ਰਾਮ ਕਿ੍ਸ਼ਨ ਕਟਾਰੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ | ਪ੍ਰਬੰਧਕਾਂ ਵਲੋਂ ਇਸ ਮੌਕੇ ਸਹਿਯੋਗੀ ਸ਼ਖ਼ਸੀਅਤਾਂ ਦਾ ਸਿਰੋਪਾਓ ਪਹਿਨਾ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ
Ad Position 24