08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਬਿਜਲੀ ਵਿਭਾਗ ਵਲੋਂ ਬਿਜਲੀ ਮੀਟਰਾਂ ਦੇ ਟੁੱਟੇ ਹੋਏ ਬਕਸੇ ਹਟਾ ਕੇ ਨਵੇਂ ਲਗਾਉਣੇ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 04-02-2026
ਬਾਜਾਖਾਨਾ, 3 ਫ਼ਰਵਰੀ (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਵਿਖੇ ਪਿਛਲੇ ਦਿਨੀਂ ਰੋਜ਼ਾਨਾ 'ਅਜੀਤ' ਅਖ਼ਬਾਰ ਵਿਚ ਬਿਜਲੀ ਵਾਲੇ ਮੀਟਰਾਂ ਦੇ ਟੁੱਟੇ ਹੋਏ ਬਕਸਿਆਂ ਪਿੰਡ ਵਾਸੀਆਂ ਅਤੇ ਬੱਚਿਆਂ ਦਾ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਿਰ ਕਰਦਿਆਂ ਪ੍ਰਮੁੱਖਤਾ ਨਾਲ ਖ਼ਬਰ ਛਪੀ ਸੀ ¢ ਜਿਸ ਦੇ ਨਤੀਜੇ ਵਜੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਤੁਰੰਤ ਐਕਸ਼ਨ ਲੈਂਦਿਆਂ ਮਨਪ੍ਰੀਤ ਸਿੰਘ ਜੇ.ਈ ਦੀ ਦੇਖ ਰੇਖ ਹੇਠ ਬਿਜਲੀ ਮੀਟਰਾਂ ਦੇ ਖ਼ਰਾਬ ਬਕਸੇ ਕੰਪਲੇਟ ਸੈਂਟਰ ਬਾਜਾਖਾਨਾ ਦੇ ਹਰਜੀਤ ਸਿੰਘ ਲਾਇਨਮੈਨ, ਮਨਜੀਤ ਸਿੰਘ ਲਾਇਨਮੈਨ, ਰਾਮ ਸਿੰਘ ਲਾਇਨਮੈਨ, ਲਖਵਿੰਦਰ ਸਿੰਘ ਲਾਇਨਮੈਨ, ਭਜਨ ਲਾਲ ਅਤੇ ਜੋਰਾ ਸਿੰਘ ਵਲੋਂ ਬਦਲੇ ਜਾ ਰਹੇ ਹਨ | ਪਿੰਡ ਵਾਸੀਆਂ ਅਤੇ ਪਤਵੰਤੇ ਸੱਜਣਾਂ ਵਲੋਂ ਜਿੱਥੇ ਬਿਜਲੀ ਵਿਭਾਗ ਦੇ ਐਸ.ਡੀ.ਓ ਬਾਜਾਖਾਨਾ ਇੰਜੀਨੀਅਰ ਭੁਪਿੰਦਰ ਸਿੰਘ ਅਤੇ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੜਕਾਂ 'ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੇ ਝੁੰਡ ਆਵਾਜਾਈ ਲਈ ਬਣ ਰਹੇ ਖਤਰਾ ਅਗਲੀ ਖ਼ਬਰ ਪੁਲਿਸ ਵਲੋਂ ਨਸ਼ਾ ਕਰਨ ਵਾਲੇ ਦੋ ਗਿ੍ਫ਼ਤਾਰ
Ad Position 24