ਕੋਟਕਪੂਰਾ, 3 ਫ਼ਰਵਰੀ (ਮੇਘਰਾਜ)- ਕੋਟਕਪੂਰਾ ਦੇ ਮੁਹੱਲਾ ਪ੍ਰਤਾਪ ਨਗਰ ਨਿਵਾਸੀ ਮਾਸਟਰ ਜਗਜੀਤ ਸਿੰਘ ਵਾਂਦਰ (82) ਦੀ ਬੀਤੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ | ਅੱਜ ਗੁਰਦੁਆਰਾ ਮਾਤਾ ਦਇਆ ਕੌਰ ਪਿੰਡ ਸੰਧਵਾਂ ਵਿਖੇ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ | ਭਾਈ ਰਣਜੋਧ ਸਿੰਘ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਲੈਕਚਰਾਰ ਮੁਖਤਿਆਰ ਸਿੰਘ ਮੱਤਾ ਨੇ ਸਟੇਜ ਦਾ ਸੰਚਾਲਨ ਕਰਦਿਆਂ ਮਾਸਟਰ ਜਗਜੀਤ ਸਿੰਘ ਦੇ ਜੀਵਨ, ਅਧਿਆਪਨ ਤੇ ਪਰਿਵਾਰ ਬਾਰੇ ਚਾਨਣਾ ਪਾਇਆ | ਇਸ ਮੌਕੇ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀ, ਰਾਜਸੀ ਆਗੂ, ਰਿਸ਼ਤੇਦਾਰ, ਅਧਿਆਪਕ, ਦੋਸਤ ਮਿੱਤਰ ਤੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਨੇ ਉਨ੍ਹਾਂ ਦੇ ਪੁੱਤਰ ਮਨਜਿੰਦਰ ਸਿੰਘ ਹੈਪੀ ਅਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਜਿਨ ੍ਹਾਂ 'ਚ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਅਮਰਜੀਤ ਸਿੰਘ ਬਰਾੜ, ਸੁਖਬੀਰ ਸਿੰਘ ਸੰਧੂ, ਸਾਬਕਾ ਪ੍ਰਧਾਨ ਮੋਹਨ ਸਿੰਘ ਮੱਤਾ, ਗੁਰਪ੍ਰੀਤ ਸਿੰਘ ਢੈਪਈ, ਸਾਬਕਾ ਕੌਂਸਲਰ ਤੇਜ ਸਿੰਘ ਮਾਨ, ਸਿਮਰ ਬਰਾੜ ਮੱਤਾ, ਬਲਤੇਜ ਸਿੰਘ ਮੱਤਾ, ਪੋ੍ਰ. ਰਾਜਪਾਲ ਸਿੰਘ ਸੋਹੀ, ਮਨਪ੍ਰੀਤ ਸਿੰਘ ਬਰਾੜ, ਜਸਮੇਲ ਸਿੰਘ ਬਰਾੜ, ਬਲਵਿੰਦਰ ਸਿੰਘ ਸਿੱਧੂ, ਡਾ. ਪਰਮਜੀਤ ਸਿੰਘ ਬਰਾੜ, ਸੁਖਦੇਵ ਸਿੰਘ ਵੜਿੰਗ, ਮਾਸਟਰ ਗੇਜ ਰਾਮ ਭੌਰਾ, ਮਨਪ੍ਰੀਤ ਸਿੰਘ ਕੈਨੇਡਾ, ਮਨਜੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਮੱਤਾ, ਨਾਹਰ ਸਿੰਘ ਗਿੱਲ ਸਮੇਤ ਹੋਰ ਵੀ ਪਤਵੰਤੇ ਵੱਡੀ ਗਿਣਤੀ 'ਚ ਹਾਜ਼ਰ ਸਨ |