ਲੰਬੀ, 6 ਫ਼ਰਵਰੀ (ਮੇਵਾ ਸਿੰਘ)-ਬਲਰਾਜ ਸਿੰਘ ਰਾਜਾ ਸਿੱਧੂ (ਸਾਬਕਾ ਮੈਂਬਰ ਬਲਾਕ ਸੰਮਤੀ) ਵਾਸੀ ਮਾਹੂਆਣਾ ਦੇ ਪਿਤਾ ਸਵ. ਬਾਬੂ ਸਿੰਘ ਸਿੱਧੂ ਦੀ ਅੰਤਿਮ ਅਰਦਾਸ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਥੇ ਵਿਛੜੀ ਆਤਮਾ ਨੂੰ ਨਗਰ ਨਿਵਾਸੀਆਂ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ | ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ | ਸਟੇਜ ਦੀ ਕਾਰਵਾਈ ਰਣਧੀਰ ਸਿੰਘ ਧੀਰਾ ਨੇ ਚਲਾਈ | ਇਸ ਮੌਕੇ ਸੇਵਾ ਮੁਕਤ ਐੱਸ.ਡੀ.ਐੱਮ. ਗੋਪਾਲ ਸਿੰਘ, ਰਣਧੀਰ ਸਿੰਘ ਧੀਰਾ ਖੁੱਡੀਆਂ, ਚੇਅਰਮੈਨ ਰਸ਼ਪਾਲ ਸਿੰਘ ਖੁੱਡੀਆਂ, ਗੁਰਬਾਜ ਸਿੰਘ ਬਨਵਾਲਾ, ਗੁਰਸੇਵਕ ਸਿੰਘ ਲੰਬੀ, ਪਿ੍ੰਸੀਪਲ ਗੁਰਦੀਪ ਸਿੰਘ ਸੇਖੋਂ, ਗੁਰਦਾਸ ਸਿੰਘ ਲੰਬੀ, ਗੁਰਬਾਜ ਸਿੰਘ ਪੀ.ਏ., ਮਲਕੀਤ ਸਿੰਘ ਮਾਨ, ਚੇਅਰਮੈਨ ਅਮਰਜੀਤ ਜੰਡਵਾਲਾ, ਜਗਸੀਰ ਸਿੰਘ, ਦੀਪਕ ਕੁਮਾਰ ਪੁੱਤਰ ਨੱਥੂ ਰਾਮ (ਸਾਬਕਾ ਵਿਧਾਇਕ), ਨਵਜੋਤ ਸਿੰਘ ਜਰਨਲ ਸੈਕਟਰੀ ਐੱਨ.ਐੱਸ.ਯੂ.ਆਈ. ਨੇ ਵੀ ਹਾਜ਼ਰੀ ਲਵਾਈ |