ਕੋਟਕਪੂਰਾ, 20 ਫ਼ਰਵਰੀ (ਮੇਘਰਾਜ)-ਮੁਹੱਲਾ ਆਨੰਦ ਨਗਰ ਨਿਵਾਸੀ ਵਿਸਾਖਾ ਸਿੰਘ ਸਰਾਂ ਸੇਵਾ-ਮੁਕਤ ਏ. ਐਫ. ਐਸ. ਓ. ਦੀ ਧਰਮਪਤਨੀ, ਗੁਰਚਰਨ ਸਿੰਘ ਸਰਾਂ ਸੇਵਾਮੁਕਤ ਸ਼ੈਸ਼ਨ ਜੱਜ, ਸੁਰਿੰਦਰ ਸਿੰਘ ਸਰਾਂ ਸੇਵਾਮੁਕਤ ਸੁਪਰਡੈਂਟ ਬਿਜਲੀ ਬੋਰਡ, ਰਾਜਿੰਦਰ ਸਿੰਘ ਸਰਾਂ ਸੇਵਾਮੁਕਤ ਤਹਿਸੀਲਦਾਰ ਤੇ ਮਾਸਟਰ ਬਰਜਿੰਦਰ ਸਿੰਘ ਸਰਾਂ ਦੀ ਭਰਜਾਈ, ਬਿਕਰਮਜੀਤ ਸਿੰਘ ਸਰਾਂ ਤੇ ਡਾ. ਨਵਰੀਤ ਕੌਰ ਦੇ ਮਾਤਾ ਬਲਵਿੰਦਰ ਕੌਰ ਸਰਾਂ (70) ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ | ਅੱਜ ਉਨ੍ਹਾਂ ਦਾ ਰਾਮਵਣ ਸ਼ਮਸ਼ਾਨਘਾਟ ਵਿਖੇ ਬੜੇ ਗਮਗੀਨ ਮਾਹੌਲ 'ਚ ਅੰਤਿਮ ਸੰਸਕਾਰ ਕੀਤਾ | ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਐਡਵੋਕੇਟ ਗਗਨਦੀਪ ਸਿੰਘ, ਕਾਂਗਰਸੀ ਆਗੂ ਅਜੇਪਾਲ ਸਿੰਘ ਸੰਧੂ, ਦਲਜਿੰਦਰ ਸਿੰਘ ਸੰਧੂ, ਕੁਲਦੀਪ ਮਾਣੂੰਕੇ, ਸੰਦੀਪ ਕਟਾਰੀਆ, ਗੁਰਦੀਪ ਸਿੰਘ ਮੈਨੇਜਰ, ਬਿੱਟਾ ਨਰੂਲਾ, ਜਗਸੀਰ ਖਾਰਾ, ਤੇਜ ਸਿੰਘ ਮਾਨ, ਗੁਰਲਾਲ ਸਿੰਘ ਮੱਤਾ, ਸ਼ਾਹਬਾਜ਼ ਸਿੰਘ ਸੰਧੂ, ਪੱਤਰਕਾਰ ਮੋਹਰ ਸਿੰਘ ਗਿੱਲ, ਹਰਪ੍ਰੀਤ ਸਿੰਘ ਮੜ੍ਹਾਕ, ਕਰਮ ਸਿੰਘ ਢਿੱਲੋਂ, ਸੁਖਦੇਵ ਸਿੰਘ ਕਾਨੂੰਗੋ, ਸੰਜੀਵ ਧੀਂਗੜਾ, ਅਸ਼ੋਕ ਗੋਇਲ, ਹਰਦੀਪ ਸਿੰਘ ਫਿੱਡੂ ਭਲਵਾਨ, ਸੁਰਿੰਦਰ ਜਿੰਦਲ, ਮਨਜੀਤ ਸਿੰਘ ਗਿੱਲ, ਜਰਨੈਲ ਸਿੰਘ ਮਾਨ, ਐਡਵੋਕੇਟ ਸੁਰਿੰਦਰ ਸਿੰਘ ਲੱਕੀ, ਡਾ. ਸੋਨੂੰ ਗਰਗ, ਮਿੱਕੀ ਬਰਗਾੜੀ, ਮਾਸਟਰ ਜਸਮੇਲ ਸਿੰਘ ਬਰਾੜ, ਗੁਰਟੇਕ ਸਿੰਘ, ਸੁਖਚੈਨ ਸਿੰਘ ਸਮੇਤ ਹੋਰ ਵੀ ਸ਼ਹਿਰ ਨਿਵਾਸੀ, ਰਿਸ਼ਤੇਦਾਰ, ਰਾਜਸੀ ਆਗੂ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ |