31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਆਟੋ ਅਤੇ ਕਾਰ ਦੀ ਟੱਕਰ 'ਚ 11 ਜਣੇ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 21-02-2026
ਮਲੋਟ, 20 ਫ਼ਰਵਰੀ (ਪਾਟਿਲ)-ਮਲੋਟ ਬਠਿੰਡਾ ਕੌਮੀ ਸ਼ਾਹ ਮਾਰਗ 'ਤੇ ਵਾਪਰੇ ਇਕ ਹਾਦਸੇ ਵਿਚ 11 ਜਣੇ ਜ਼ਖ਼ਮੀ ਹੋ ਗਏ ਹਨ | ਜ਼ਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਤਪਾਲ ਵਿਚ ਭਰਤੀ ਕੀਤਾ ਗਿਆ ਹੈ | ਜ਼ਖ਼ਮੀਆਂ ਵਿਚ 2 ਨੇਪਾਲੀ ਅਤੇ 8 ਕਸ਼ਮੀਰੀ ਹਨ, ਜੋ ਪੈਲੇਸ ਵਿਚ ਵੇਟਰ ਦਾ ਕੰਮ ਕਰਦੇ ਹਨ | ਜਾਣਕਾਰੀ ਅਨੁਸਾਰ ਬਠਿੰਡਾ ਰੋਡ ਵਿਖੇ ਇਕ ਪੈਲੇਸ ਤੋਂ ਵੇਟਰ ਆਟੋ ਰਿਕਸ਼ਾ 'ਤੇ ਸਵਾਰ ਹੋ ਕੇ ਸ਼ਹਿਰ ਵੱਲ ਆ ਰਹੇ ਸਨ, ਜਿਸ ਨੂੰ ਮਹਿੰਦਰ ਕੁਮਾਰ ਨਾਮਕ ਚਾਲਕ ਚਲਾ ਰਿਹਾ ਸੀ | ਸਕਾਈ ਮਾਲ ਦੇ ਨੇੜੇ ਇਕ ਸਵਿਫ਼ਟ ਕਾਰ ਨਾਲ ਟੱਕਰ ਹੋਣ ਨਾਲ ਆਟੋ ਪਲਟ ਗਿਆ, ਜਿਸ ਨਾਲ ਆਟੋ ਸਵਾਰ 11 ਵਿਅਕਤੀ ਜ਼ਖ਼ਮੀ ਹੋ ਗਏ | ਐੱਸ.ਐੱਸ.ਐੱਫ਼. ਦੀ ਟੀਮ ਨੇ ਮੌਕੇ 'ਤੇ ਪੁੱਜ ਕੇ ਜ਼ਖ਼ਮੀਆਂ ਨੂੰ ਸੰਭਾਲਿਆ | ਜ਼ਖ਼ਮੀਆਂ ਵਿਚ ਮਹਿੰਦਰ ਕੁਮਾਰ, ਜ਼ੁਲਫੀਕਾਰ ਛੰਮੀਸਾਹ, ਮੁਹੰਮਦ ਮਹੀਰ, ਬਿਲਾਲ ਅਹਿਮਦ, ਰੋਸ਼ਨ, ਹਾਲੀਲ, ਸ਼ਬੀਰ ਅਹਿਮਦ, ਵਿਕਾਸ, ਤਨਵੀਰ ਹੂਸੈਨ, ਮੁਹੰਮਦ ਜਹਾਂਗੀਰ ਸ਼ਾਮਿਲ ਹਨ | ਜ਼ਖ਼ਮੀਆਂ ਵਿਚੋਂ ਸ਼ਮੀ ਅਤੇ ਵਿਕਾਸ ਨੂੰ ਰੈਫ਼ਰ ਕਰ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਉੱਪਰ ਪੁਲਿਸ ਤਸ਼ੱਦਦ ਅਤੇ ਅੱਥਰੂ ਗੈਸ ਗੋਲੇ ਸੁੱਟਣਾ ਗਲਤ-ਬਰਾੜ, ਲੰਗੇਆਣਾ ਅਗਲੀ ਖ਼ਬਰ ਔਰਤ ਵਲੋਂ ਨਗਰ ਕੌਂਸਲ ਗਿੱਦੜਬਾਹਾ ਦੇ ਅਧਿਕਾਰੀ 'ਤੇ ਗ਼ਲਤ ਹਰਕਤਾਂ ਕਰਨ ਦੇ ਦੋਸ਼
Ad Position 24