31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਗਿੱਦੜਬਾਹਾ ਅੰਦਰ ਬੇਢੰਗੇ ਵਾਹਨ ਖੜੇ੍ਹ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ • ਪੁਲਿਸ ਵਲੋਂ ਹੋਵੇਗੀ ਸਖ਼ਤ ਕਾਰਵਾਈ

Ad Position 21
No active advertisement
ਅਜੀਤ ਡੈਸਕ 21-02-2026
ਗਿੱਦੜਬਾਹਾ, 20 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਅੰਦਰ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗਿੱਦੜਬਾਹਾ ਪੁਲਿਸ ਵਲੋਂ ਸਖ਼ਤੀ ਕਰਦਿਆਂ ਹੁਣ ਸੜਕਾਂ 'ਤੇ ਬੇਢੰਗੇ ਵਾਹਨ ਖੜੇ੍ਰ ਕਰਨ ਵਾਲਿਆਂ 'ਤੇ ਹੁਣ ਪੁਲਿਸ ਕਿਸੇ ਵੇਲੇ ਵੀ ਸਖ਼ਤ ਕਾਰਵਾਈ ਕਰ ਸਕੇਗੀ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਸ਼ਹਿਰ ਅੰਦਰ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਕਾਰਨ ਸੜਕਾਂ ਸੁੰਗੜਦੀਆਂ ਜਾ ਰਹੀਆਂ ਹਨ | ਸ਼ਹਿਰ ਅੰਦਰ ਸੜਕਾਂ 'ਤੇ ਈ-ਰਿਕਸ਼ੇ, ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਨੂੰ ਸੜਕ 'ਤੇ ਬੇਢੰਗੇ ਖੜੇ੍ਹ ਕਰਨ ਨਾਲ ਆਮ ਆਵਾਜਾਈ 'ਚ ਵੱਡਾ ਅੜਿੱਕਾ ਬਣਦਾ ਹੈ | ਗਿੱਦੜਬਾਹਾ ਥਾਣਾ ਮੁਖੀ ਹਰਗੋਬਿੰਦ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵਲੋਂ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੁਝ ਸਖ਼ਤ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਵਲੋਂ ਟ੍ਰੈਫ਼ਿਕ ਪੁਲਿਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ | ਜਿਹੜੇ ਵੀ ਵਾਹਨ ਹੁਣ ਸੜਕ 'ਤੇ ਬੇਢੰਗੇ ਖੜੇ੍ਹ ਹੋਣਗੇ ਤਾਂ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਬਿਨਾਂ ਵਾਹਨ ਚਾਲਕ ਨੂੰ ਦੱਸੇ ਵਾਹਨ ਦਾ ਚਲਾਨ ਕੀਤਾ ਜਾਵੇਗਾ | ਥਾਣਾ ਮੁਖੀ ਨੇ ਕਿਹਾ ਕਿ ਨਗਰ ਕੌਂਸਲ ਅਧਿਕਾਰੀਆਂ ਨਾਲ ਗੱਲ ਚੱਲ ਰਹੀ ਹੈ ਅਤੇ ਜਲਦੀ ਹੀ ਸ਼ਹਿਰ ਅੰਦਰ ਸੜਕਾਂ 'ਤੇ ਪੀਲੀ ਪੱਟੀ ਲਗਾਈ ਜਾਵੇਗੀ | ਉਨ੍ਹਾਂ ਦੁਕਾਨਦਾਰਾਂ ਨੂੰ ਵੀ ਕਿਹਾ ਕਿ ਉਹ ਆਪਣਾ ਸਾਮਾਨ ਦੁਕਾਨ ਦੇ ਅੰਦਰ ਰੱਖਣ, ਤਾਂ ਕਿ ਟ੍ਰੈਫ਼ਿਕ ਵਿਚ ਕੋਈ ਸਮੱਸਿਆ ਨਾ ਆਵੇ | ਇਸ ਮੌਕੇ ਟ੍ਰੈਫ਼ਿਕ ਇੰਚਾਰਜ ਹਰਭਗਵਾਨ ਸਿੰਘ ਅਤੇ ਏ.ਸੀ.ਪੀ. ਇੰਚਾਰਜ ਜਗਸੀਰ ਪੁਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਨਸ਼ਾ ਰੈਲੀਆਂ, ਮਾਰਚਾਂ ਨਾਲ ਨਹੀਂ ਇੱਛਾ ਸ਼ਕਤੀ ਨਾਲ ਹੋਵੇਗਾ ਖ਼ਤਮ-ਢਿੱਲਵਾਂ ਅਗਲੀ ਖ਼ਬਰ ਅਜੀਤਵਾਲ ਸ਼ਹੀਦਾਂ ਦੇ ਸਥਾਨ 'ਤੇ ਸਮਾਗਮ 22 ਤੋਂ
Ad Position 24