22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖੇ ਗਏ ਪੱਤਰਾਂ 'ਤੇ ਨਹੀਂ ਹੋਇਆ ਕੋਈ ਅਮਲ

Ad Position 21
No active advertisement
ਅਜੀਤ ਡੈਸਕ 23-02-2026
ਫ਼ਰੀਦਕੋਟ, 22 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਸਥਾਨਕ ਰੈਸਟ ਹਾਊਸ ਫ਼ਰੀਦਕੋਟ ਵਿਖੇ ਫ਼ਰੀਦਕੋਟ ਦੇ ਸਮਾਜ ਸੇਵੀ, ਧਾਰਮਿਕ ਅਤੇ ਫ਼ਰੈਂਡਜ ਕਲੱਬ ਦੇ ਨੁਮਾਇੰਦਿਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ | ਇਸ ਮੀਟਿੰਗ ਵਿਚ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਫ਼ਿਰੋਜ਼ਪੁਰ-ਬਠਿੰਡਾ ਲਾਈਨ 'ਤੇ ਬੰਦ ਕੀਤੀਆਂ ਗਈਆਂ ਯਾਤਰੀ ਗੱਡੀਆਂ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਗਈ | ਇਨ੍ਹਾਂ ਯਾਤਰੀ ਗੱਡੀਆਂ 'ਚ ਗੱਡੀ ਨੰ: 19024 ਜਨਤਾ ਐਕਸਪ੍ਰੈੱਸ ਫ਼ਿਰੋਜ਼ਪੁਰ ਤੋਂ ਮੁੰਬਈ, ਗੱਡੀ ਨੰ: 12048 ਸ਼ਤਾਬਦੀ ਐਕਸਪ੍ਰੈਸ ਫ਼ਿਰੋਜ਼ਪੁਰ ਤੋਂ ਦਿੱਲੀ ਅਤੇ ਗੱਡੀ ਨੰ: 19611 ਅਜਮੇਰ- ਅੰਮਿ੍ਤਸਰ ਐਕਸਪ੍ਰੈਸ ਸ਼ਾਮਿਲ ਹਨ | ਇਸ ਤੋਂ ਇਲਾਵਾ ਸ਼ਪੈਸ਼ਲ ਗੱਡੀਆਂ ਜੋ ਫ਼ਿਰੋਜ਼ਪੁਰ ਤੋਂ ਹਰਿਦੁਆਰ ਹਫ਼ਤੇ ਵਿਚ ਇਕ ਵਾਰ ਚਲਦੀ ਹੈ, ਉਸ ਨੂੰ ਰੋਜ਼ਾਨਾ ਚਲਾਉਣ ਦੀ ਵੀ ਮੰਗ ਕੀਤੀ ਗਈ | ਮੀਟਿੰਗ 'ਚ ਅਨਿਲ ਕੁਮਾਰ ਗੁਪਤਾ ਨੇ ਦੱਸਿਆ ਕਿ ਬਾਬਾ ਸ਼ੇਖ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਧਰਤੀ ਤੇ ਇਤਿਹਾਸਕ ਸ਼ਹਿਰ ਫ਼ਰੀਦਕੋਟ ਫ਼ਿਰੋਜ਼ਪੁਰ-ਬਠਿੰਡਾ ਰੇਲਵੇ ਲਾਈਨ 'ਤੇ ਪੈਂਦਾ ਹੈ | ਉਨ੍ਹਾਂ ਵਲੋਂ ਲਗਾਤਾਰ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਤੇ ਈ-ਮੇਲ ਰਾਹੀ ਸਮੇਂ ਸਮੇਂ 'ਤੇ ਯਾਦ ਪੱਤਰ ਦਿੱਤੇ ਗਏ, ਪਰ ਰੇਲਵੇ ਵਿਭਾਗ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ | ਉਨ੍ਹਾਂ ਵਲੋਂ ਅਸ਼ਵਨੀ ਵੈਸ਼ਨਵ ਰੇਲਵੇ ਮੰਤਰੀ ਭਾਰਤ ਸਰਕਾਰ, ਡੀ.ਆਰ.ਐਮ ਫ਼ਿਰੋਜ਼ਪੁਰ ਡਵੀਜ਼ਨ ਫ਼ਿਰੋਜ਼ਪੁਰ, ਜੀ.ਐਮ ਉੱਤਰੀ ਰੇਲਵੇ ਨਵੀ ਦਿੱਲੀ, ਮਨਿਸਟਰੀ ਆਫ਼ ਰੇਲਵੇ ਨਵੀਂ ਦਿੱਲੀ, ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰਵਨੀਤ ਸਿੰਘ ਬਿੱਟੂ ਰੇਲਵੇ ਰਾਜ ਮੰਤਰੀ ਭਾਰਤ ਸਰਕਾਰ ਨੂੰ ਵੀ ਪੱਤਰ ਲਿਖ ਕੇ ਬੇਨਤੀ ਕਰ ਚੁੱਕੇ ਹਨ ਪ੍ਰੰਤੂ ਅੱਜ ਤੱਕ ਇਨ੍ਹਾਂ ਪੱਤਰਾਂ/ਈਮੇਲ 'ਤੇ ਕੋਈ ਉੱਚਿਤ ਕਾਰਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਇਨ੍ਹਾਂ ਯਾਤਰੀ ਗੱਡੀਆਂ ਦੇ ਚੱਲਣ ਨਾਲ ਵਿਦਿਆਰਥੀਆਂ, ਵਪਾਰੀਆਂ, ਕਰਮਚਾਰੀਆਂ, ਮਰੀਜ਼ਾਂ ਨੂੰ ਬਹੁਤ ਲਾਭ ਹੋਵੇਗਾ | ਇਸ ਮੌਕੇ ਇੰਜ. ਵਜਿੰਦਰ ਵਿਨਾਇਕ, ਹਰਮੀਤ ਸਿੰਘ ਕੰਗ, ਅਜੇ ਬਾਂਸਲ, ਤਰਸੇਮ ਕਟਾਰੀਆ, ਰਾਕੇਸ਼ ਸੱਚਦੇਵਾ, ਗੁਲਸ਼ਨ ਖੰਨਾ, ਸੁਧੀਰ ਬੱਗਾ, ਟਿੰਕੂ ਮੌਂਗਾ, ਕੀਮਤੀ ਲਾਲ, ਸੰਜੀਵ ਮੋਂਗਾ, ਚੰਦਨ ਕੱਕੜ, ਗੋਰਾ ਮੌਂਗਾ, ਰਾਜੇਸ਼ ਮੌਂਗਾ, ਦੀਪ ਰਾਧੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਰੇਗਾ ਮਜ਼ਦੂਰਾਂ ਲਈ ਕੰਮ ਦੀ ਗਾਰੰਟੀ ਦਾ ਕਾਨੂੰਨ ਜਾਰੀ ਰਹੇ- ਗੋਰਾ ਪਿੱਪਲੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਪਿੰਡ ਸ਼ੇਰਪੁਰ ਖ਼ਾਮ ਵਿਖੇ ਹੋਈ ਮੀਟਿੰਗ
Ad Position 24