ਜੈਤੋ, 23 ਫ਼ਰਵਰੀ (ਗੁਰਮੀਤਪਾਲ ਰੋੜੀਕਪੂਰਾ)-ਨੇੜਲੇ ਪਿੰਡ ਭਗਤੂਆਣਾ (ਰਾਮਗੜ੍ਹ) ਦੇ ਸੇਵਾਜੀਤ ਸਿੰਘ ਬੌਬੀ ਦੁੱਲਟ ਤੇ ਸਤਵੰਤ ਕੌਰ ਦੁਲੱਟ ਦੇ ਮਾਤਾ, ਗੁਣਤਾਸ ਸਿੰਘ ਦੁੱਲਟ ਅਤੇ ਸਨਮੁੱਖਤਾਰ ਕੌਰ ਦੁਲੱਟ ਦੇ ਦਾਦੀ ਅਤੇ ਨੌਜਵਾਨ ਆਗੂ ਤਰਲੋਚਨ ਸਿੰਘ ਦੁੱਲਟ ਭਗਤੂਆਣਾ ਦੇ ਮਾਸੀ ਗੁਰਚਰਨ ਕੌਰ ਦੁੱਲਟ ਪਤਨੀ ਸਵ. ਪ੍ਰੀਤਮ ਸਿੰਘ ਦੁੱਲਟ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ | ਇਸ ਦੁੱਖ ਦੀ ਘੜੀ 'ਚ ਗੁਰਚਰਨ ਕੌਰ ਦੁੱਲਟ ਦੇ ਪਰਿਵਾਰ ਨਾਲ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਦੁੱਖ ਸਾਂਝਾ ਕੀਤਾ | ਉਨ੍ਹਾਂ ਸਰੂਪਇੰਦਰ ਸਿੰਘ ਦੁੱਲਟ, ਸੇਵਾਜੀਤ ਸਿੰਘ 'ਬੌਬੀ' ਦੁੱਲਟ ਅਤੇ ਤਰਲੋਚਨ ਸਿੰਘ ਦੁੱਲਟ ਭਗਤੂਆਣਾ ਨਾਲ ਪਰਿਵਾਰਕ ਸਾਂਝ ਦਾ ਗੱਲਬਾਤ ਕਰਦਿਆਂ ਕਿਹਾ ਕਿ ਭੈਣ ਜੀ ਗੁਰਚਰਨ ਕੌਰ ਦੁੱਲਟ ਹਮੇਸ਼ਾ ਪ੍ਰਮਾਤਮਾ ਦੇ ਸਿਮਰਨ ਨਾਲ ਜੁੜੇ ਰਹਿੰਦੇ ਸਨ | ਉਨ੍ਹਾਂ ਪਰਿਵਾਰ ਦੀ ਤਰੱਕੀ ਨਾਲ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ | ਇਸ ਦੁੱਖ ਘੜੀ 'ਚ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਸ਼ੋ੍ਰਮਣੀ ਅਕਾਲੀ ਦਲ (ਬ) ਦਿਹਾਤੀ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਮੰਡ, ਸਿੰਚਾਈ ਵਿਭਾਗ ਪੰਜਾਬ ਦੇ ਸਾਬਕਾ ਮੁੱਖ ਇੰਜੀਨੀਅਰ ਅਮਰਜੀਤ ਸਿੰਘ ਦੁੱਲਟ, ਹਲਕਾ ਜੈਤੋ ਦੇ ਇੰਚਰਾਜ ਸੂਬਾ ਸਿੰਘ ਬਾਦਲ, ਗੁਰਜੀਤ ਸਿੰਘ ਦੁੱਲਟ, ਲਵਪ੍ਰੀਤ ਸਿੰਘ ਬਰਾੜ ਜੈਤੋ, ਜੈਲਦਾਰ ਯਾਦਵਿੰਦਰ ਸਿੰਘ ਯਾਦੀ ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਕੁਲਤਾਰ ਸਿੰਘ ਬਰਾੜ ਸੰਧਵਾਂ, ਕਰਨ ਸਿੰਘ ਦੁੱਲਟ ਭਗਤੂਆਣਾ, ਮਾਨਵਜੀਤ ਸਿੰਘ ਦੁੱਲਟ ਭਗਤੂਆਣਾ, ਗੁਰਜੇਪਾਲ ਸਿੰਘ ਦੁੱਲਟ ਭਗਤੂਆਣਾ, ਗਗਨ ਸਿੰਘ ਜੱਸੜ, ਦਲਜੀਤ ਸਿੰਘ ਜੱਸੜ, ਮੋਹਨ ਸਿੰਘ ਜੱਸੜ, ਜਸਪਾਲ ਸਿੰਘ ਢਿੱਲੋਂ, ਪਰਮਪਾਲ ਸਿੰਘ ਢਿੱਲੋਂ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ, ਸਾਬਕਾ ਨਗਰ ਕੌਂਸਲ ਪ੍ਰਧਾਨ ਸੁਰਜੀਤ ਸਿੰਘ ਬਾਬਾ, ਸਾਬਕਾ ਸਰਪੰਚ ਜਸਵਿੰਦਰ ਸਿੰਘ 'ਸ਼ੰਮ੍ਹੀ ਰੰਧਾਵਾ', ਹਰਮਨਪ੍ਰੀਤ ਸਿੰਘ ਬਾਸੀ, ਜਤਿੰਦਰ ਸਿੰਘ ਰੰਧਾਵਾ, ਲਖਵਿੰਦਰ ਸਿੰਘ ਰੰਧਾਵਾ, ਸਰਪੰਚ ਅਰਵਿੰਦਰ ਸਿੰਘ 'ਬਿੰਦਰ ਬਰਾੜ' ਗੁਲਾਬਗੜ੍ਹ (ਰੋੜੀਕਪੂਰਾ), ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਰਗਾੜੀ, ਅਮਨ ਬਰਾੜ ਜੈਤੋ, ਬਾਬਾ ਸੱਤ ਮੁਨੀ, ਨਾਇਬ ਭਗਤੂਆਣਾ ਨੇ ਪਰਿਵਾਰ ਨੇ ਦੁੱਖ ਸਾਂਝਾ ਕੀਤਾ |