ਬਰਗਾੜੀ, 23 ਫ਼ਰਵਰੀ (ਸੁਖਰਾਜ ਸਿੰਘ ਗੋਂਦਾਰਾ)-ਅਲਾਇੰਸ ਕਲੱਬ ਜ਼ਿਲ੍ਹਾ ਫ਼ਰੀਦਕੋਟ ਦੀ ਸਾਲਾਨਾ ਕਾਨਫ਼ਰੰਸ ਮਨਜਿੰਦਰ ਸਿੰਘ ਬੌਬੀ ਮਦਾਨ ਦੀ ਅਗਵਾਈ ਹੇਠ ਹੋਈੇ | ਇਸ ਕਾਨਫ਼ਰੰਸ ਦੌਰਾਨ ਅਲਾਇੰਸ ਕਲੱਬ ਬਰਗਾੜੀ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ ਸਿਵੀਆਂ ਨੂੰ ਸਰਬਸੰਮਤੀ ਨਾਲ ਅਲਾਇੰਸ ਕਲੱਬ ਜ਼ਿਲ੍ਹਾ ਫ਼ਰੀਦਕੋਟ ਦਾ ਵਾਈਸ ਗਵਰਨਰ ਨਿਯੁਕਤ ਕੀਤਾ ਗਿਆ | ਡਾ. ਬਲਵਿੰਦਰ ਸਿੰਘ ਸਿਵੀਆਂ ਨੇ ਅਲਾਇੰਸ ਕਲੱਬ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਲੱਬ ਵਲੋਂ ਸੌਂਪੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ | ਅਲਾਇੰਸ ਕਲੱਬ ਬਰਗਾੜੀ ਵਲੋਂ ਡਾ. ਸਿਵੀਆਂ ਦੀ ਅਗਵਾਈ 'ਚ ਪਿਛਲੇ ਸਾਲ ਕੀਤੇ ਗਏ ਸਮਾਜ ਸੇਵੀ ਕਾਰਜਾਂ ਲਈ ਵੀ ਜ਼ਿਲ੍ਹੇ 'ਚ ਵਧੀਆ ਕਾਰਜਗੁਜ਼ਾਰੀ ਲਈ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਚੇਅਰਮੈਨ ਸੁਖਜੰਤ ਸਿੰਘ ਸਦਿਉੜਾ, ਸਤਿੰਦਰ ਸਿੰਘ ਪੱਪੂ ਢਿੱਲੋਂ, ਗਗਨ ਕੈਨੇਡਾ, ਸੁਖਦੇਵ ਸਿੰਘ ਢਿੱਲੋਂ ਸਪੇਨ, ਜੋਗਿੰਦਰ ਸਿੰਘ, ਪਰਮਿੰਦਰ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ |