18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸ੍ਰੀ ਮੁਕਤਸਰ ਸਾਹਿਬ ਦੇ ਵਕੀਲਾਂ ਵਲੋਂ ਜ਼ਿਲ੍ਹਾ ਕਚਹਿਰੀਆਂ 'ਚ ਧਰਨਾ

Ad Position 21
No active advertisement
ਅਜੀਤ ਡੈਸਕ 24-02-2026
ਸ੍ਰੀ ਮੁਕਤਸਰ ਸਾਹਿਬ, 23 ਫ਼ਰਵਰੀ (ਹਰਮਹਿੰਦਰ ਪਾਲ)-ਮੁਫ਼ਤ ਕਾਨੂੰਨੀ ਸਹਾਇਤਾ ਦੇ ਤਹਿਤ ਪੰਜਾਬ 'ਚ ਨਿਯੁਕਤ ਕੀਤੇ ਗਏ 'ਲੀਗਲ ਏਡ ਡਿਫ਼ੈਂਸ ਕਾਊਾਸਲ' ਦੀ ਨਿਯੁਕਤੀ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ ਦੇ ਵਕੀਲਾਂ ਵਲੋਂ ਜ਼ਿਲ੍ਹਾ ਕਚਹਿਰੀਆਂ ਵਿਚ ਧਰਨਾ ਦਿੱਤਾ ਗਿਆ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਧਨਵੰਤ ਸਿੰਘ ਉਪਲ, ਸੈਕਟਰੀ ਸ਼ੁਭਮ ਸ਼ਰਮਾ, ਐਡਵੋਕੇਟ ਬਾਬੂ ਸਿੰਘ ਸਿੱਧੂ, ਅਸ਼ੋਕ ਗਿਰਧਰ, ਅਨੁਰਾਗ ਸ਼ਰਮਾ, ਗੁਰਤੇਜ ਸਿੰਘ ਕੁਰਾਈਵਾਲਾ, ਵਿੱਕੀ ਰੁਪਾਣਾ, ਬਾਦਲ ਧਮੀਜਾ ਅਤੇ ਮਨਜੀਤ ਕੌਰ ਬੇਦੀ ਨੇ ਕਿਹਾ ਕਿ ਹੜਤਾਲ ਦਾ ਮੁੱਖ ਕਾਰਨ ਮੁਫ਼ਤ ਕਾਨੂੰਨੀ ਸਹਾਇਤਾ ਤਹਿਤ ਨਿਯੁਕਤ ਕੀਤੇ ਗਏ ਡਿਫ਼ੈਂਸ ਕਾਊਾਸਲਾਂ ਦੀ ਨਿਯੁਕਤੀ ਹੈ, ਕਿਉਂਕਿ ਇਨ੍ਹਾਂ ਨਿਯੁਕਤੀਆਂ ਨਾਲ ਮੁਫ਼ਤ ਕਾਨੂੰਨੀ ਸਹਾਇਤਾ ਦਾ ਦੁਰਪ੍ਰਯੋਗ ਹੋਵੇਗਾ ਅਤੇ ਵਕੀਲਾਂ ਦਾ ਨਿੱਜੀ ਪ੍ਰੈਕਟਿਸ ਨੂੰ ਵੀ ਗੰਭੀਰ ਨੁਕਸਾਨ ਹੋਵੇਗਾ | ਇਹ ਹੜਤਾਲ 27 ਫ਼ਰਵਰੀ ਤੱਕ ਜਾਰੀ ਰਹੇਗੀ | ਜੇਕਰ ਇਹ ਨਿਯੁਕਤੀਆਂ ਦਾ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ | ਇਸ ਮੌਕੇ ਵੱਡੀ ਗਿਣਤੀ 'ਚ ਵਕੀਲ ਮੌਜੂਦ ਸਨ | ਇਸ ਦੌਰਾਨ ਜ਼ਿਲ੍ਹਾ ਕਚਹਿਰੀਆਂ 'ਚ ਬਿਲਕੁਲ ਕੰਮ ਠੱਪ ਰਿਹਾ ਅਤੇ ਅਦਾਲਤ 'ਚ ਸੁੰਨ ਪਸਰੀ ਰਹੀ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਕਰਦੇ 3 ਜਣਿਆਂ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਅਕਾਲੀ ਦਲ 'ਚ ਆ ਰਹੀ ਆਗੂਆਂ ਦੀ ਲਹਿਰ ਅਗਾਮੀ ਸਰਕਾਰ ਦਾ ਮੁੱਢ ਬੰਨੇ੍ਹਗੀ-ਸੁਖਬੀਰ
Ad Position 24