ਫ਼ਰੀਦਕੋਟ, 24 ਫ਼ਰਵਰੀ (ਜਸਵੰਤ ਸਿੰਘ ਪੁਰਬਾ, ਹਰਮਿੰਦਰ ਸਿੰਘ ਮਿੰਦਾ)-ਬਾਬਾ ਸ਼ੈਦੂ ਸ਼ਾਹ ਸੱਭਿਆਚਾਰਕ ਅਤੇ ਸਪੋਰਟਸ ਕਲੱਬ ਕੰਮੇਆਣਾ (ਫ਼ਰੀਦਕੋਟ) ਵਲੋਂ ਖੇਡ ਅਤੇ ਸੱਭਿਆਚਾਰਕ ਮੇਲਾ 1, 2, 3 ਅਤੇ 4 ਮਾਰਚ 2026 ਨੂੰ ਕਰਵਾਇਆ ਜਾਵੇਗਾ | ਮੇਲੇ ਦੇ ਮੁੱਖ ਪ੍ਰਬੰਧਕ ਬਿਕਰਮਜੀਤ ਮੱਮੂ ਸ਼ਰਮਾ ਕੈਨੇਡਾ, ਪ੍ਰਧਾਨ ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ 1 ਮਾਰਚ ਨੂੰ ਵਾਲੀਬਾਲ ਸਮੈਸ਼ਿੰਗ ਨਿਰੋਲ ਪਿੰਡ ਵਾਰ ਫ਼ਰੀਦਕੋਟ ਜ਼ਿਲ੍ਹਾ ਅੰਡਰ ਟੂਰਨਾਮੈਂਟ ਨਾਲ ਹੋਵੇਗੀ | 2 ਮਾਰਚ ਨੂੰ ਬਾਬਾ ਸ਼ੈਦੂ ਸ਼ਾਹ ਦੇ ਸਥਾਨ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਾਨਵਤਾ ਭਲਾਈ ਲਈ ਹੱਡੀਆਂ ਦੀ ਜਾਂਚ, ਅੱਖਾਂ ਦੀ ਜਾਂਚ, ਕਾਲਾ ਪੀਲੀਏ ਦੀ ਜਾਂਚ, ਦੰਦਾਂ ਦੀ ਜਾਂਚ ਦੇ ਕੈਂਪ ਜਿੰਦਲ ਹੈਲਥ ਕੇਅਰ ਦੇ ਸਹਿਯੋਗ ਨਾਲ ਅਤੇ ਕੈਂਸਰ ਦੀ ਜਾਂਚ ਦਾ ਕੈਂਪ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ | ਮੇਲੇ ਦੇ ਦੂਜੇ ਦਿਨ ਬੱਚਿਆਂ ਦੀ ਦੌੜਾਂ ਅੰਡਰ-12 ਸਾਲ ਲੜਕੇ-ਲੜਕੀਆਂ, ਬੱਚਿਆਂ ਦੀ ਦੌੜਾਂ ਲੜਕੇ-ਲੜਕੀਆਂ 12 ਤੋਂ 16 ਸਾਲ ਉਮਰ ਕਰਵਾਈਆਂ ਜਾਣਗੀਆਂ | ਇਸ ਮੌਕੇ ਕਬੱਡੀ 46 ਅਤੇ 65 ਕਿਲੋਗ੍ਰਾਮ ਭਾਰ ਦੇ ਮੁਕਾਬਲੇ ਕਰਵਾਏ ਜਾਣਗੇ | ਮੇਲੇ ਦੇ ਤੀਜੇ ਦਿਨ ਓਪਨ ਕਬੱਡੀ ਦੇ ਮੁਕਾਬਲੇ ਹੋਣਗੇ | ਮੇਲੇ ਦੇ ਅੰਤਿਮ ਦਿਨ ਸਵੇਰੇ 11 ਵਜੇ ਪੰਜਾਬ ਦੇ ਲੋਕ ਗਾਇਕ ਆਰ ਨੇਤ ਅਤੇ ਪੰਜਾਬ ਦੀ ਹਰਮਨ ਪਿਆਰੀ ਦੋਗਾਣਾ ਜੋੜੀ ਸੁੱਚਾ ਰੰਗੀਲਾ-ਮੈਂਡੀ ਸੰਧੂ ਸਰੋਤਿਆਂ ਦਾ ਮਨੋਰੰਜਨ ਕਰਨਗੇ | ਇਸ ਮੌਕੇ ਮਨਜੀਤ ਕੌਰ ਸਰਪੰਚ, ਦੇਬਾ ਸੰਧੂ, ਬਿੰਦਾ ਰੋਮਾਣਾ, ਸੇਵਕ ਸਿੰਘ ਮੈਂਬਰ, ਸਰਬਜੀਤ ਸਿੰਘ ਸੰਧੂ, ਸਰਬਜੀਤ ਸ਼ਰਮਾ, ਸਰਬਜੀਤ ਕਿੰਗਰਾ, ਕਮਲਜੀਤ ਸ਼ਰਮਾ, ਜੋਤ ਕਿੰਗਰਾ ਯੂ.ਕੇ, ਬੰਤ ਬਰਾੜ ਯੂ.ਕੇ, ਅਮਰਜੀਤ ਸੰਧੂ, ਬੌਬੀ ਸੰਧੂ, ਨਛੱਤਰ ਸਿੰਘ ਸੰਧੂ, ਗੁਰਦੀਪ ਸਿੰਘ ਸੰਧੂ, ਜੱਸਾ ਸੱਧਰ, ਨਵਦੀਪ ਸੱਧਰ, ਸੰਨੀ ਸ਼ਰਮਾ, ਮੰਗਾ ਗਿੱਲ, ਹਰਜੀਤ ਸਿੰਘ ਸੰਧੂ, ਵੀਰਕਰਨ ਸਿੰਘ ਸੰਧੂ, ਲਵੀ ਸੰਧੂ, ਬਲਦੇਵ ਗਾਗਾ, ਸੰਨੀ ਜੌਹਲ, ਸੋਨੀ ਸੰਧੂ, ਜਗਮੀਤ ਸੰਧੂ, ਛਹਿਬਰ ਸੰਧੂ, ਸਰਬੀ ਕੋਚ, ਹੁਸਨਦੀਪ ਸੰਧੂ, ਕੁਲਵਿੰਦਰ ਸ਼ਰਮਾ, ਕੁੱਕਾ ਸੰਧੂ, ਪੰਮਾ ਸੰਧੂ, ਕੁਲਵੰਤ ਸੰਧੂ, ਬਚੀ ਕਿੰਗਰਾ, ਨਿਰਮਲ ਕਿੰਗਰਾ, ਕਾਲਾ ਨੰਬਰਦਾਰ, ਕੁਲਬੀਰ ਗੱਗੀ ਆਦਿ ਹਾਜ਼ਰ ਸਨ |