ਫ਼ਰੀਦਕੋਟ, 24 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਲਬੀਰ ਮਿਡਲ ਸਕੂਲ ਫ਼ਰੀਦਕੋਟ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਰਾਹੁਲ ਪੁੱਤਰ ਸ਼ੰਕਰ ਕੁਮਾਰ ਨੇ ਸੀ.ਟੀ.ਗਰੁੱਪ ਆਫ਼ ਇੰਸਟੀਚਿਊਚਸ਼ਨ ਜਲੰਧਰ ਵਿਖੇ ਕਰਵਾਏ ਗਏ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਵਿਦਿਆਰਥੀ ਰਾਹੁਲ ਦੀ ਪ੍ਰਾਪਤੀ 'ਤੇ ਸਕੂਲ ਵਿਖੇ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਜਿਸ ਦੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ ਸਨ | ਉਨ੍ਹਾਂ ਰਾਹੁਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੂਜੇ ਵਿਦਿਆਰਥੀਆਂ ਨੂੰ ਵੀ ਇਸ ਤੋਂ ਪ੍ਰੇਰਣਾ ਲੈ ਕੇ ਪ੍ਰਾਪਤੀਆਂ ਕਰਨੀਆਂ ਚਾਹੀਦੀਆਂ ਹਨ | ਇਸ ਮੌਕੇ ਜ਼ਿਲ੍ਹਾ ਰਿਸੋਰਸ ਪਰਸਨ ਕਰਮਜੀਤ ਸਿੰਘ ਸਰਾਂ, ਜ਼ਿਲ੍ਹਾ ਗਾਈਡੈਂਸ ਕਾਊਾਸਲਰ ਜਸਬੀਰ ਸਿੰਘ ਜੱਸੀ ਨੇ ਕਿਹਾ ਕਿ ਖੇਤਰ ਕੋਈ ਵੀ ਹੋਵੇ ਸਖ਼ਤ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ | ਸਕੂਲ ਮੁਖੀ ਅਮੀਤਾ ਨੇ ਦੱਸਿਆ ਕਿ ਰਾਜ ਪੱਧਰ 'ਤੇ ਜੇਤੂ ਵਿਦਿਆਰਥੀ ਨੂੰ ਸਮਾਰਟ ਵਾਚ, ਕਿੱਟ ਬੈਗ, ਸਟੱਡੀ ਟੇਬਲ, ਸਟੇਸ਼ਨਰੀ, ਜੂਮੈਟਰੀ ਬਾਕਸ ਇਨਾਮ 'ਚ ਮਿਲੇ ਹਨ | ਸਾਇੰਸ ਮਿਸਟ੍ਰੈਸ ਚੰਦਰ ਕਾਂਤਾ ਨੇ ਦੱਸਿਆ ਕਿ ਹੈਲਥ ਐਂਡ ਹਾਈਜਨ ਵਿਸ਼ੇ ਅਧੀਨ ਵਿਦਿਆਰਥੀ ਨੇ ਮਾਈਕ੍ਰੋਪਲਾਸਟਿਕ ਤਹਿਤ ਹਿਡਨ ਚੇਂਜ ਫ਼ਾਰ ਹਿਊਮਨ ਲਾਈਫ਼ ਵਿਸ਼ੇ 'ਤੇ ਵਿਦਿਆਰਥੀ ਨੇ ਮਾਡਲ ਤਿਆਰ ਕੀਤਾ ਸੀ | ਜਿਸ ਨੂੰ ਰਾਜ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਹੋਇਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੀਲਮ ਰਾਣੀ, ਜ਼ਿਲ੍ਹਾ ਰਿਸੋਰਸ ਪਰਸਨ ਕਰਮਜੀਤ ਸਿੰਘ ਸਰਾਂ, ਜ਼ਿਲ੍ਹਾ ਗਾਈਡੈਂਸ ਕਾਊਾਸਲਰ ਜਸਬੀਰ ਸਿੰਘ ਜੱਸੀ, ਸਕੂਲ ਮੁਖੀ ਅਮੀਤਾ ਨੇ ਰਾਹੁਲ ਅਤੇ ਸਾਇੰਸ ਅਧਿਆਪਕਾ ਚੰਦਰ ਕਾਂਤਾ ਨੂੰ ਸਨਮਾਨਿਤ ਕੀਤਾ | ਇਸ ਮੌਕੇ ਵਿਦਿਆਰਥੀ ਰਾਹੁਲ ਦੇ ਪਿਤਾ ਸ਼ੰਕਰ ਕੁਮਾਰ, ਸਕੂਲ ਸਟਾਫ਼ ਸੁਖਜਿੰਦਰ ਕੌਰ, ਆਸ਼ਾ ਰਾਣੀ, ਕੁਲਦੀਪ ਕੌਰ, ਚੰਦਰ ਕਾਂਤਾ, ਸੰਦੀਪ ਸਿੰਘ ਆਦਿ ਹਾਜ਼ਰ ਸਨ |