08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸੀ.ਆਈ.ਆਈ.ਸੀ ਯੂ.ਕੇ 'ਚ ਉੱਚ ਸਿੱਖਿਆ ਲਈ ਸਹਾਇਤਾ ਪ੍ਰਦਾਨ ਕਰ ਰਿਹਾ- ਚੇਅਰਮੈਨ ਵਾਸੂ ਸ਼ਰਮਾ <br/>

Ad Position 21
No active advertisement
ਅਜੀਤ ਡੈਸਕ 25-02-2026
ਫ਼ਰੀਦਕੋਟ, 24 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਦੇ ਸ੍ਰੀ ਮੁਕਤਸਰ ਸਾਹਿਬ ਰੇਲਵੇ ਅੰਡਰਬਿ੍ਜ ਦੇ ਨੇੜੇ ਸਥਿਤ ਚੰਡੀਗੜ੍ਹ ਆਈਲਟਸ ਅਤੇ ਇੰਮੀਗ੍ਰੇਸ਼ਨ ਕੰਸਲਟੈਂਟਸ (ਸੀ.ਆਈ.ਆਈ.ਸੀ.) ਦੇ ਚੇਅਰਮੈਨ ਵਾਸੂ ਸ਼ਰਮਾ ਨੇ ਕਿਹਾ ਕਿ ਸੰਸਥਾ ਯੂ.ਕੇ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੂਰਾ ਸਮਰਥਨ ਪ੍ਰਦਾਨ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਸਥਾ ਆਪਣੀ ਤਜ਼ਰਬੇਕਾਰ ਟੀਮ ਰਾਹੀਂ ਵੀਜ਼ਾ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਨੂੰ ਸਹੀ ਮਾਰਗਦਰਸ਼ਨ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੀ ਹੈ | ਉਨ੍ਹਾਂ ਕਿਹਾ ਕਿ ਸੰਸਥਾ ਕੋਰਸ ਅਤੇ ਯੂਨੀਵਰਸਿਟੀ ਦੀ ਚੋਣ ਕਰਨ ਤੋਂ ਲੈ ਕੇ ਆਫ਼ਰ ਲੈਟਰ ਅਤੇ ਵੀਜ਼ਾ ਜਮ੍ਹਾਂ ਕਰਨ ਤੱਕ ਹਰ ਪੜਾਅ 'ਤੇ ਪੂਰੀ ਸਹਾਇਤਾ ਪ੍ਰਦਾਨ ਕਰਦੀ ਹੈ | ਸੀ.ਆਈ.ਆਈ.ਸੀ ਕੋਟਕਪੂਰਾ ਦੀਆਂ ਮੁੱਖ ਸੇਵਾਵਾਂ ਵਿਚ ਯੂਨੀਵਰਸਿਟੀ ਕੋਰਸ ਚੋਣ, ਦਸਤਾਵੇਜ਼ ਅਤੇ ਐਸ.ਓ.ਪੀ ਤਿਆਰੀ ਅਤੇ ਸੀ.ਏ.ਐਸ ਬਾਰੇ ਸਲਾਹ ਸ਼ਾਮਿਲ ਹੈ | ਸਹਾਇਤਾ, ਫ਼ਾਈਲ ਤਿਆਰੀ ਅਤੇ ਜਮ੍ਹਾਂ ਕਰਨ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ | ਵੀਜ਼ਾ ਐਕਸਟੈਂਸ਼ਨ ਅਤੇ ਕੰਪਲਾਇੰਸ ਗਾਈਡੈਂਸ ਇੰਸਟੀਚਿਊਟ ਹਰੇਕ ਵਿਦਿਆਰਥੀ ਦੇ ਪ੍ਰੋਫਾਈਲ ਦੇ ਅਨੁਸਾਰ ਵਿਅਕਤੀਗਤ ਸਲਾਹ ਪ੍ਰਦਾਨ ਕਰਦਾ ਹੈ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਭਵਿੱਖ ਲਈ ਸਹੀ ਕੋਰਸ ਅਤੇ ਯੂਨੀਵਰਸਿਟੀ ਚੁਣਨ 'ਚ ਮਦਦ ਮਿਲ ਸਕੇ | ਉਨ੍ਹਾਂ ਕਿਹਾ ਕਿ ਸੀ.ਆਈ.ਆਈ.ਸੀ ਕੋਟਕਪੂਰਾ ਦਾ ਟੀਚਾ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਕਾਨੂੰਨੀ ਪ੍ਰਕਿਰਿਆ ਰਾਹੀਂ ਯੂ.ਕੇ. ਵਿਚ ਪੜ੍ਹਾਈ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ |

Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਕੌਰ ਸਰਾਂ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ
Ad Position 24