08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਕਿਸਾਨ ਕੱਚਾ ਮਾਲ ਵੇਚਣ ਦੀ ਥਾਂ ਪ੍ਰੋਸੈੱਸ ਕਰਕੇ ਵੇਚਣ ਨੂੰ ਤਰਜੀਹ ਦੇਣ-ਸੁਰਿੰਦਰਪਾਲ <br/>

Ad Position 21
No active advertisement
ਅਜੀਤ ਡੈਸਕ 25-02-2026
ਜੈਤੋ, 24 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਖੇਤੀ ਵਿਰਾਸਤ ਮਿਸ਼ਨ ਵਲੋਂ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਯੋਗ ਮੰਡੀਕਰਨ ਵਿਵਸਥਾ ਖੜ੍ਹੀ ਕਰਨ ਬਾਰੇ ਚਰਚਾ ਕਰਨ ਲਈ ਕਿਸਾਨ ਬੈਠਕ ਕੀਤੀ ਗਈ | ਬੈਠਕ ਦੌਰਾਨ ਮੰਡੀਕਰਨ ਦੇ ਨਾਲ-ਨਾਲ ਸਰਟੀਫਿਕੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ | ਬੈਠਕ ਦਾ ਆਗ਼ਾਜ਼ ਕਰਦੇ ਹੋਏ ਢੀਂਗਾਂਵਾਲੀ ਤੋਂ ਆਏ ਉੱਘੇ ਕਿਸਾਨ ਸੁਰਿੰਦਰਪਾਲ ਸਿਹਾਗ ਨੇ ਕੁਦਰਤੀ ਖੇਤੀ ਨਾਲ ਆਪਣੇ ਤਜ਼ਰਬੇ ਦੇ ਆਧਾਰ 'ਤੇ ਰਸਾਇਣਕ ਖੇਤੀ ਤੋਂ ਜੈਵਿਕ ਜਾਂ ਕੁਦਰਤੀ ਖੇਤੀ ਵਿਚ ਬਦਲਣ ਦਾ ਪੂਰਾ ਚੱਕਰ ਸਮਝਾਇਆ | ਉਸ ਦੇ ਬਾਅਦ ਜ਼ਹਿਰ ਮੁਕਤ ਖੇਤੀ ਉਤਪਾਦਾਂ ਦਾ ਮੰਡੀਕਰਨ ਕਿਵੇਂ ਕਰਨਾ ਹੈ, ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਬਾਜ਼ਾਰ 'ਚ ਉਤਰਨ ਲਈ ਸਰਟੀਫਿਕੇਸ਼ਨ ਬੇਹੱਦ ਲਾਜ਼ਮੀ ਹੈ | ਖੇਤੀ ਉਤਪਾਦਾਂ ਤੋਂ ਉੱਚਿਤ ਲਾਭ ਲੈਣ ਲਈ ਇਨ੍ਹਾਂ ਨੂੰ ਕੱਚੇ ਮਾਲ ਦੇ ਤÏਰ 'ਤੇ ਵੇਚਣ ਦੀ ਥਾਂ ਪ੍ਰੋਸੈੱਸ ਅਤੇ ਪੈਕ ਕਰਕੇ ਵੇਚਿਆ ਜਾਣਾ ਚਾਹੀਦਾ ਹੈ | ਖੇਤੀ ਵਿਰਾਸਤ ਮਿਸ਼ਨ ਦੇ ਡਾਇਰੈਕਟਰ ਅਤੇ ਮਾਰਕੀਟਿੰਗ ਇੰਚਾਰਜ ਸੰਜੀਵ ਸ਼ਰਮਾ ਨੇ ਕਿਹਾ ਕਿ ਆਪਣੀਆਂ ਜੈਵਿਕ ਫ਼ਸਲਾਂ ਨੂੰ ਮੰਡੀ 'ਚ ਵੇਚਣ ਲਈ ਹੁਣ ਸਰਟੀਫਿਕੇਸ਼ਨ ਬਹੁਤ ਲਾਜ਼ਮੀ ਹੈ | ਇਹ ਕਾਨੂੰਨੀ ਤੌਰ 'ਤੇ ਵੀ ਜ਼ਰੂਰੀ ਹੈ ਅਤੇ ਗ੍ਰਾਹਕ ਦਾ ਭਰੋਸਾ ਬਣਾਉਣ ਲਈ ਵੀ ਜ਼ਰੂਰੀ ਹੈ | ਉਨ੍ਹਾਂ ਤਕਨੀਕੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਟੀਫਿਕੇਸ਼ਨ ਦੇ ਕਈ ਸਾਰੇ ਤਰੀਕੇ ਹਨ | ਕਈ ਸੰਸਥਾਵਾਂ ਸਰਟੀਫਿਕੇਸ਼ਨ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਪੀਜੀਐਸ ਤਹਿਤ ਸਰਟੀਫਿਕੇਸ਼ਨ ਸੌਖਾ ਹੈ | ਇਸ ਤਹਿਤ ਕਿਸਾਨ ਗਰੁੱਪ ਬਣਾ ਕੇ ਸਰਟੀਫਿਕੇਸ਼ਨ ਕਰਵਾ ਸਕਦੇ ਹਨ | ਇਹ ਗਰੁੱਪ ਇਕ ਹੀ ਪਿੰਡ ਦੇ ਜਾਂ ਨਾਲ ਲੱਗਵੇਂ ਪਿੰਡਾਂ ਦੇ ਕਿਸਾਨ ਬਣਾ ਸਕਦੇ ਹਨ | ਜੇਕਰ ਗਰੁੱਪ ਨਾ ਬਣ ਸਕੇ ਤਾਂ ਕਿਸਾਨ ਇਕੱਲੇ ਤੌਰ 'ਤੇ ਵੀ ਸਰਟੀਫਿਕੇਸ਼ਨ ਕਰਵਾ ਸਕਦੇ ਹਨ | ਖੇਤੀ ਵਿਰਾਸਤ ਮਿਸ਼ਨ ਦੇ ਸੰਯੁਕਤ ਕਾਰਜਕਾਰੀ ਨਿਰਦੇਸ਼ਕ ਅਭਿਸ਼ੇਕ ਜੋਸ਼ੀ ਨੇ ਮੰਡੀਕਰਨ ਅਤੇ ਸਰਟੀਫਿਕੇਸ਼ਨ ਵਾਲੇ ਮੁੱਦੇ 'ਤੇ ਇਕ ਰੋਜ਼ਾ ਵਿਸ਼ੇਸ਼ ਕਾਰਜਸ਼ਾਲਾ ਕਰਨ ਦਾ ਪ੍ਰਸਤਾਵ ਰੱਖਿਆ ਤਾਂ ਕਿ ਕਿਸਾਨਾਂ ਨੂੰ ਇਸ ਬਾਰੇ ਸਾਰੀ ਤਕਨੀਕੀ ਜਾਣਕਾਰੀ ਦਿੱਤੀ ਜਾ ਸਕੇ | ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਕਿਹਾ ਕਿ ਕੁਦਰਤੀ ਖੇਤੀ ੳਤਪਾਦਾਂ ਦੀ ਵਿਕਰੀ ਲਈ ਉੱਚਿਤ ਵਿਉਂਤਬੰਦੀ ਅਤੇ ਸਾਂਝੇ ਉੱਦਮਾਂ ਦੀ ਲੋੜ ਹੈ | ਇਸ ਦੇ ਨਾਲ ਉਨ੍ਹਾਂ ਨੇ ਦੇਸੀ ਬੀਜਾਂ ਦੀ ਸੰਭਾਲ ਅਤੇ ਬੀਜ ਬੈਂਕ ਸਥਾਪਿਤ ਕਰਨ, ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਬੀਜ ਬਿੱਲ, ਮਾਰਚ ਮਹੀਨੇ ਤੋਂ ਸ਼ੁਰੂ ਹੋ ਰਹੇ ਭੂਮੀ ਪੋਸ਼ਣ ਅਭਿਆਨ ਅਤੇ ਮਿਲਟ ਦੀ ਖੇਤੀ ਬਾਰੇ ਮਿਸ਼ਨ ਦੇ ਉੱਦਮਾਂ ਬਾਰੇ ਵਿਸਥਾਰ ਵਿਚ ਦੱਸਿਆ | ਉਨ੍ਹਾਂ ਇਨ੍ਹਾਂ ਮੁੱਦਿਆਂ 'ਤੇ ਅਗਲੇ ਦਿਨੀਂ ਜੂਮ ਮੀਟਿੰਗਾਂ, ਵਰਕਸ਼ਾਪਾਂ ਕਰਨ ਦਾ ਵੀ ਪ੍ਰੋਗਰਾਮ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਆਪਣੇ ਬੀਜ ਆਪ ਬਚਾਉਣੇ ਚਾਹੀਦੇ ਹਨ | ਇਹ ਸਾਡੀ ਵਿਰਾਸਤ ਹਨ | ਮਿਲਟ ਬਾਰੇ ਗੱਲ ਕਰਦਿਆਂ ਉਮੇਂਦਰ ਦੱਤ ਨੇ ਕਿਹਾ ਕਿ ਝੋਨੇ ਲਈ ਇਕ ਸਾਲ ਵਿਚ ਜਿਨ੍ਹਾਂ ਪਾਣੀ ਖਰਚ ਹੁੰਦਾ ਹੈ | ਓਨੇ ਪਾਣੀ ਨਾਲ ਚੌਵੀ ਸਾਲ ਮਿਲਟ ਦੀ ਖੇਤੀ ਕੀਤੀ ਜਾ ਸਕਦੀ ਹੈ | ਕਿਸਾਨਾਂ ਨੇ ਸਵਾਲ ਕੀਤਾ ਕਿ ਮਿਲਟ ਵਾਲੇ ਖੇਤ ਵਿਚ ਅਗਲੀ ਫ਼ਸਲ ਨਰਮ ਰਹਿੰਦੀ ਹੈ ਤਾਂ ਉਮੇਂਦਰ ਦੱਤ ਨੇ ਦੱਸਿਆ ਕਿ ਮਿਲਟ ਤੋਂ ਬਾਅਦ ਉਸ ਖੇਤ ਵਿਚ ਕਣਕ ਦੀ ਥਾਂ ਹੋਰ ਫ਼ਸਲਾਂ ਲਈਆਂ ਜਾਣ | ਮਿਲਟ ਹਰ ਵਾਰ ਬਦਲਵੇ ਖੇਤ ਹਿੱਸੇ ਵਿਚ ਬੀਜਣਾ ਇਸ ਮਸਲੇ ਦਾ ਹੱਲ ਹੋ ਸਕਦਾ ਹੈ | ਉਨ੍ਹਾਂ ਮਿਲਟ ਕੁਕਿੰਗ ਬਾਰੇ ਕਿਸਾਨ ਬੀਬੀਆਂ ਦੀ ਵੱਡੀ ਵਰਕਸ਼ਾਪ ਕਰਵਾਉਣ ਦਾ ਵੀ ਪ੍ਰਸਤਾਵ ਰੱਖਿਆ | ਇਸ ਮੌਕੇ ਚਰਨਜੀਤ ਸਿੰਘ ਪੁੰਨੀ ਚੈਨਾ, ਸੌਰਭ ਸੈਣੀ, ਸਰਬਜੀਤ ਕੌਰ ਚੈਨਾ, ਕਰਨ ਸਿੰਘ ਭੁੱਟੀਵਾਲਾ, ਹਰਮੇਲ ਪ੍ਰੀਤ, ਅਭੈ ਟਾਕ, ਨਵਦੀਪ ਕੌਰ, ਗੋਰਾ ਸਿੰਘ ਚੈਨਾ, ਰਮੇਸ਼ ਮਾਂਡੀਆ, ਸੁਖਵਿੰਦਰ ਸਿੰਘ ਹੈਪੀ, ਰਵੀ ਮੌਜ਼ਗੜ੍ਹ, ਭਗਵੰਤ ਸਿੰਘ ਭੁੱਟੀਵਾਲਾ, ਸ਼ਮਿੰਦਰ ਸਿੰਘ ਭੁੱਟੀਵਾਲਾ, ਕੰਵਰਜੀਤ ਸਿੰਘ ਬਰਾੜ ਉਦੈਕਰਨ, ਗੁਰਲਾਭ ਸਿੰਘ ਉਦੈਕਰਨ, ਜਸਵਿੰਦਰ ਸਿੰਘ ਡੇਲਿਆਂਵਾਲੀ, ਕਸ਼ਮੀਰ ਸਿੰਘ ਰੋੜੀਕਪੂਰਾ, ਜਸਵੰਤ ਸਿੰਘ ਝੱਖੜਵਾਲਾ, ਬਲਦੇਵ ਸਿੰਘ ਸਰਾਵਾਂ, ਜਗਸੀਰ ਸਿੰਘ ਮਾਨਸਾ ਖੁਰਦ, ਗੁਰਲਾਲ ਸਿੰਘ ਗੁਰੂ ਕੀ ਢਾਬ, ਅਮਰ ਸਿੰਘ ਸਰਾਵਾਂ, ਜਸਵੀਰ ਸਿੰਘ ਸਰਾਵਾਂ, ਮਨਜੀਤ ਸ਼ਰਮਾ ਰਾਮੇਆਣਾ, ਨਿਰਮਲ ਸਿੰਘ ਕਰੀਰਵਾਲੀ, ਅਮਨ ਸਿੰਘ ਕਰੀਰਵਾਲੀ, ਹਰਵਿੰਦਰ ਸਿੰਘ ਆਸਾ ਬੁੱਟਰ, ਹਰਪ੍ਰੀਤ ਸਿੰਘ ਹਰੀਕੇ ਕਲਾਂ ਅਤੇ ਕੋਮਲਜੀਤ ਸਿੰਘ ਭੁੱਟੀਵਾਲਾ ਆਦਿ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਰੈਲੀ ਮਨਰੇਗਾ ਕਾਨੂੰਨ ਅਤੇ ਕਿਸਾਨ ਹਿਤਾਂ ਦੀ ਲੜਾਈ ਲੜੇਗੀ: ਢਿੱਲਵਾਂ, ਬਰਾੜ ਅਗਲੀ ਖ਼ਬਰ ਚੋਣਾਂ ਨੇੜੇ ਆਉਣ 'ਤੇ ਸਰਕਾਰ ਨੂੰ ਲੋਕਾਂ ਦੀਆਂ ਰਸੋਈਆਂ ਦੀ ਯਾਦ ਆਈ: ਸੇਖੋਂ, ਬੁਰਜ
Ad Position 24