08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਬਰਨਾਲਾ ਰੈਲੀ ਮਨਰੇਗਾ ਕਾਨੂੰਨ ਅਤੇ ਕਿਸਾਨ ਹਿਤਾਂ ਦੀ ਲੜਾਈ ਲੜੇਗੀ: ਢਿੱਲਵਾਂ, ਬਰਾੜ

Ad Position 21
No active advertisement
ਅਜੀਤ ਡੈਸਕ 25-02-2026
ਬਰਗਾੜੀ, 24 ਫ਼ਰਵਰੀ (ਸੁਖਰਾਜ ਸਿੰਘ ਗੋਂਦਾਰਾ)-ਕਾਂਗਰਸ ਪਾਰਟੀ ਮਨਰੇਗਾ ਕਾਨੂੰਨ ਨੂੰ ਮੁੜ ਤੋਂ ਲਾਗੂ ਕਰਵਾਉਣ ਅਤੇ ਕਿਸਾਨਾਂ ਦੇ ਹਿੱਤਾਂ ਲਈ ਹਰ ਮੋੜ 'ਤੇ ਲੜਾਈ ਲੜੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੀਤਪਾਲ ਸਿੰਘ ਬਰਾੜ ਨੇ ਬਰਨਾਲਾ ਰੈਲੀ ਦੀਆਂ ਤਿਆਰੀਆਂ ਸਬੰਧੀ ਬਰਗਾੜੀ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੋਂ ਇਲਾਵਾ ਕੇਂਦਰ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ | ਉਨ੍ਹਾਂ ਹਲਕੇ ਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਇਹ ਰੈਲੀ ਲੋਕ ਹਿੱਤਾਂ ਦੀ ਰਾਖੀ ਲਈ ਇਨ੍ਹਾਂ ਸਰਕਾਰਾਂ ਨੂੰ ਚੱਲਦਾ ਕਰਨ ਦਾ ਮੁੱਢ ਬੰਨ੍ਹੇਗੀ ਕਿਉਂਕਿ ਇਸ ਰੈਲੀ ਪ੍ਰਤੀ ਪੂਰੇ ਪੰਜਾਬ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ 'ਚ ਭਾਰੀ ਉਤਸ਼ਾਹ ਹੈ | ਇਸ ਮੌਕੇ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ, ਸਾਬਕਾ ਬਲਾਕ ਸੰਮਤੀ ਮੈਂਬਰ ਬਾਬੂ ਸਿੰਘ, ਰਣਜੀਤ ਸਿੰਘ ਝੱਖੜਵਾਲਾ, ਕਾਕਾ ਸਿੰਘ ਸਾਬਕਾ ਸਰਪੰਚ ਗੋਂਦਾਰਾ, ਸੋਹਣ ਸਿੰਘ ਸਰਪੰਚ ਬੁਰਜ, ਨਿਰਭੈ ਸਿੰਘ ਬੁਰਜ ਹਰੀਕਾ, ਲਛੱਮਣ ਸਿੰਘ ਲੰਭਵਾਲੀ, ਵੀਰ ਚੰਦ ਸ਼ਰਮਾ ਪੰਚ, ਸਾਬਕਾ ਸਰਪੰਚ ਜਸਵੰਤ ਸਿੰਘ ਢਿੱਲੋਂ, ਗੁਰਚਰਨ ਸਿੰਘ ਸਾਬਕਾ, ਰਣਜੀਤ ਸਿੰਘ ਘਾਰੂ, ਬੇਅੰਤ ਸਿੰਘ ਬੁਰਜ, ਲਖਵੀਰ ਸਿੰਘ ਘੱਕੀ ਢਿੱਲੋ, ਅੰਗਰੇਜ਼ ਸਿੰਘ ਢਿੱਲੋਂ, ਲਹਿਰੀ ਢਿੱਲੋਂ, ਜਗਜੀਤ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਢਿੱਲੋਂ, ਪੱਪੂ ਢਿੱਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਬਜੀਤ ਸਿੰਘ ਖ਼ਾਲਸਾ ਸੰਸਦ ਮੈਂਬਰ ਨੇ ਪਿੰਡ ਕਾਉਣੀ ਨੂੰ ਸਟਰੀਟ ਲਾਈਟਾਂ ਦਿੱਤੀਆਂ ਅਗਲੀ ਖ਼ਬਰ ਕਿਸਾਨ ਕੱਚਾ ਮਾਲ ਵੇਚਣ ਦੀ ਥਾਂ ਪ੍ਰੋਸੈੱਸ ਕਰਕੇ ਵੇਚਣ ਨੂੰ ਤਰਜੀਹ ਦੇਣ-ਸੁਰਿੰਦਰਪਾਲ <br/>
Ad Position 24