08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਰਬਜੀਤ ਸਿੰਘ ਖ਼ਾਲਸਾ ਸੰਸਦ ਮੈਂਬਰ ਨੇ ਪਿੰਡ ਕਾਉਣੀ ਨੂੰ ਸਟਰੀਟ ਲਾਈਟਾਂ ਦਿੱਤੀਆਂ

Ad Position 21
No active advertisement
ਅਜੀਤ ਡੈਸਕ 25-02-2026
ਸਾਦਿਕ, 24 ਫ਼ਰਵਰੀ (ਆਰ.ਐਸ.ਧੁੰਨਾ)- ਨੇੜਲੇ ਪਿੰਡ ਕਾਉਣੀ 'ਚ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਮ ਪੰਚਾਇਤ ਕਾਉਣੀ ਨੂੰ 66 ਸਟਰੀਟ ਲਾਈਟਾਂ ਭੇਜੀਆਂ ਗਈਆਂ | ਇਹ ਜਾਣਕਾਰੀ ਗੁਰਸੇਵਕ ਸਿੰਘ ਖ਼ਾਲਸਾ ਕਾਉਣੀ ਨੇ ਸਾਂਝੀ ਕਰਦਿਆਂ ਕਿਹਾ ਕਿ ਇਨ੍ਹਾਂ ਲਾਈਟਾਂ ਨੂੰ ਵੰਡ ਕੇ ਪਿੰਡ ਦੇ ਵੱਖ-ਵੱਖ ਵਾਰਡਾਂ ਅਤੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਮੁੱਖ ਰਸਤੇ 'ਤੇ ਲਗਾਇਆ ਜਾਵੇਗਾ ਅਤੇ ਰਾਤ ਸਮੇਂ ਪਿੰਡ ਦੀਆਂ ਗਲੀਆਂ 'ਚ ਰੌਸ਼ਨੀ ਹੋਵੇਗੀ ਅਤੇ ਪਿੰਡ ਵਾਸੀਆਂ ਨੂੰ ਰਾਤ ਸਮੇਂ ਹੋ ਰਹੀਆਂ ਵਾਰਦਾਤਾਂ ਤੋਂ ਵੀ ਸੁਰੱਖਿਆ ਮਿਲੇਗੀ | ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਐਮ.ਪੀ ਸਰਬਜੀਤ ਸਿੰਘ ਖ਼ਾਲਸਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਸੁਖਵੀਰ ਸਿੰਘ ਪਤੀ ਰਾਜਦੀਪ ਕੌਰ ਸਰਪੰਚ, ਧਰਮਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਗੁਰਭਜਨ ਸਿੰਘ, ਸਿਕੰਦਰ ਸਿੰਘ, ਪੰਚ ਕਰਤਾਰ ਸਿੰਘ, ਗੁਰਸੇਵਕ ਸਿੰਘ, ਗਿਆਨ ਸਿੰਘ, ਡਿਪਟੀ ਸਿੰਘ, ਲਖਵਿੰਦਰ ਸਿੰਘ, ਮਲਕੀਤ ਸਿੰਘ, ਹਰਦੀਪ ਸਿੰਘ, ਸੱਤਪਾਲ ਸਿੰਘ, ਅੰਗਰੇਜ਼ ਸਿੰਘ, ਨਸੀਬ ਸਿੰਘ, ਸ਼ਮਸ਼ੇਰ ਸਿੰਘ, ਜਗਸੀਰ ਸਿੰਘ ਅਤੇ ਸੁਖਪ੍ਰੀਤ ਸਿੰਘ ਆਦਿ ਪਿੰਡ ਵਾਸੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਦੀਪ ਸਿੰਘ ਵਾਲਾ ਵਿਖੇ ਖ਼ੇਡਾਂ ਦਾ ਮਹਾਂਕੁੰਭ ਸ਼ੁਰੂ ਅਗਲੀ ਖ਼ਬਰ ਬਰਨਾਲਾ ਰੈਲੀ ਮਨਰੇਗਾ ਕਾਨੂੰਨ ਅਤੇ ਕਿਸਾਨ ਹਿਤਾਂ ਦੀ ਲੜਾਈ ਲੜੇਗੀ: ਢਿੱਲਵਾਂ, ਬਰਾੜ
Ad Position 24