ਸਾਦਿਕ, 24 ਫ਼ਰਵਰੀ (ਆਰ.ਐਸ.ਧੁੰਨਾ)-ਬਾਬਾ ਬ੍ਰਹਮ ਦਾਸ ਮੇਲਾ ਕਮੇਟੀ ਪਿੰਡ ਦੀਪ ਸਿੰਘ ਵਾਲਾ ਵਲੋਂ ਬਾਬਾਬ੍ਰਹਮ ਦਾਸ ਦੀ ਯਾਦ ਵਿਚ ਕਰਵਾਏ ਜਾ ਰਹੇ 52ਵੇਂ ਸਾਲਾਨਾ ਜੇੜ ਮੇਲੇ ਦੀ ਸ਼ੁਰੂਆਤ ਗੁਰਦੁਆਰਾ ਬਾਬਾ ਬ੍ਰਹਮ ਦਾਸ ਪਿੰਡ ਦੀਪ ਸਿੰਘ ਵਾਲਾ ਵਿਖੇ ਆਰਦਾਸ ਬੇਨਤੀ ਕਰਨ ਉਪਰੰਤ ਹੋਈ | ਇਸ ਮੇਲਾ ਕਮੇਟੀ ਅਨੁਸਾਰ ਇਸ ਵਾਰ ਇਹ ਮੇਲਾ ਇਕ ਹਫ਼ਤੇ ਤੋਂ ਵੱਧ ਸਮਾਂ ਚੱਲੇਗਾ ਅਤੇ ਇਸ ਦੌਰਾਨ ਵੱਖ-ਵੱਖ ਖ਼ੇਡਾਂ ਕਰਵਾਈਆਂ ਜਾਣਗੀਆਂ | ਖ਼ੇਡਾਂ ਦੀ ਸ਼ੁਰੂਆਤ ਕਰਦਿਆਂ ਤਿੰਨ ਦਿਨ ਚੱਲਣ ਵਾਲੇ ਕਿ੍ਕਟ ਖ਼ੇਡ ਮੇਲੇ ਦੀ ਸ਼ੁਰੂਆਤ ਕਰਵਾਈ ਗਈ | ਮੇਲੇ ਦੇ ਆਖਰੀ ਦਿਨ ਗਾਇਕਾ ਅਮਨ ਰੋਜ਼ੀ ਦਾ ਖੁੱਲ੍ਹਾ ਅਖਾੜਾ ਲੱਗੇਗਾ |