05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਰਸਵਤੀ ਸਕੂਲ ਦੇ ਵਿਦਿਆਰਥੀ ਨੇ ਸਿਵਲ ਸੇਵਾਵਾਂ ਪ੍ਰੀਖਿਆ ਕੀਤੀ ਪਾਸ

Ad Position 21
No active advertisement
ਅਜੀਤ ਡੈਸਕ 08-03-2026
ਜੈਤੋ, 7 ਮਾਰਚ (ਗੁਰਚਰਨ ਸਿੰਘ ਗਾਬੜੀਆ)-ਬੀਤੇ ਦਿਨ ਯੂਪੀਐਸਸੀ ਵਲੋਂ ਸਿਵਲ ਸੇਵਾਵਾਂ ਪ੍ਰੀਖਿਆ 2025 ਦਾ ਨਤੀਜਾ ਐਲਾਨਿਆ ਗਿਆ | ਜਿਸ ਦੌਰਾਨ ਸਥਾਨਕ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ (ਪ੍ਰੀ ਨਰਸਰੀ ਤੋਂ ਛੇਵੀਂ ਪਾਸ ਕੀਤੀ ਸੀ) ਆਸ਼ੂਤੋਸ਼ ਗਰਗ ਸਪੁੱਤਰ ਪ੍ਰਦੀਪ ਗਰਗ ਨੇ ਆਈ.ਏ.ਐਸ ਦੀ ਪ੍ਰੀਖਿਆ ਪਾਸ ਕਰਕੇ ਨਾ ਸਿਰਫ਼ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਬਲਕਿ ਪੂਰੇ ਜੈਤੋ ਸ਼ਹਿਰ ਲਈ ਮਾਣ ਵਾਲੀ ਗੱਲ ਹੈ | ਸਕੂਲ ਦੇ ਪਿ੍ੰਸੀਪਲ ਕੁਸਮ ਕਾਲੜਾ ਨੇ ਦੱਸਿਆ ਕਿ ਅੱਜ ਪੂਰੇ ਸਰਸਵਤੀ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਵਿਦਿਆਰਥੀ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਆਈ.ਏ.ਐਸ ਦੀ ਪ੍ਰੀਖਿਆ ਪਾਸ ਕਰਕੇ ਸਾਡਾ ਸਿਰ ਗਰਵ ਨਾਲ ਉੱਚਾ ਕਰਵਾ ਦਿੱਤਾ | ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪਵਨ ਗੋਇਲ, ਪ੍ਰਧਾਨ ਰਾਕੇਸ਼ ਰੋਮਾਣਾ, ਮੀਤ ਪ੍ਰਧਾਨ ਰਮੇਸ਼ ਵਰਮਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਖਜ਼ਾਨਚੀ ਅਨਿਲ ਬਾਂਸਲ, ਸਿੱਖਿਆ ਸੰਮਤੀ ਦੇ ਚੇਅਰਮੈਨ ਸੁਖਵਿੰਦਰ ਗਰਗ, ਸਾਲਸੀ ਬੋਰਡ ਦੇ ਚੇਅਰਮੈਨ ਪ੍ਰਸ਼ੋਤਮ ਸਿੰਗਲਾ ਵਲੋਂ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬੱਕਰੀਆਂ ਚੋਰੀ ਕਰਨ ਆਏ ਚੋਰਾਂ ਨੇ ਚਰਵਾਹੇ ਦੀ ਕੀਤੀ ਕੁੱਟਮਾਰ, ਮੌਤ ਅਗਲੀ ਖ਼ਬਰ ਫ਼ਰੀਦਕੋਟ ਦੇ ਸੁਨਾਵਰਦੀਪ ਸਿੰਘ ਨੇ ਯੂ.ਪੀ.ਐਸ.ਸੀ. 'ਚ ਲਿਆ 76ਵਾਂ ਰੈਂਕ <br/>
Ad Position 24
No active advertisement