ਸਾਦਿਕ,7 ਮਾਰਚ (ਆਰ. ਐਸ.ਧ ੁੰਨਾ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਸਾਦਿਕ ਦੇ ਪ੍ਰਧਾਨ ਸਰਬਜੀਤ ਸਿੰਘ ਝੋਕ ਸਰਕਾਰੀ ਦੀ ਪ੍ਰਧਾਨਗੀ ਹੇਠ ਸੂਬਾ ਕਨਵੀਨਰ ਦਲਬੀਰ ਸਿੰਘ ਸਿੱਧੂਪੁਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਬਲਾਕ ਸਾਦਿਕ ਅਤੇ ਪਿੰਡ ਇਕਾਈ ਝੋਕ ਸਰਕਾਰੀ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਪਿੰਡ ਝੋਕ ਸਰਕਾਰੀ ਵਿਖੇ ਹੋਈ | ਇਹ ਚੋਣ ਜ਼ਿਲ੍ਹਾ ਕਨਵੀਨਰ ਗਮਦੂਰ ਸਿੰਘ ਸੰਗਰਾਹੂਰ, ਨਿਰਭੈ ਸਿੰਘ ਗੁੱਜਰ ਸਕੱਤਰ ਜਨਰਲ, ਬਿੰਦਰ ਸਿੰਘ ਕਾਉਣੀ, ਦਵਿੰਦਰ ਸਿੰਘ ਮੈਂਬਰ, ਡਿਪਟੀ ਸਿੰਘ ਨੱਥਲਵਾਲਾ, ਮਲਕੀਤ ਸਿੰਘ ਗੋਲੇਵਾਲਾ, ਗੁਰਪ੍ਰੀਤ ਸਿੰਘ ਮੈਂਬਰ, ਮਨਜੀਤ ਸਿੰਘ ਅਤੇ ਸੁਖਦੇਵ ਸਿੰਘ ਖਾਲਸਾ ਦੀ ਨਿਗਰਾਨੀ ਹੇਠ ਹੋਈ | ਜਿਸ ਵਿਚ ਪਿੰਡ ਇਕਾਈ ਝੋਕ ਸਰਕਾਰੀ ਦੇ ਬਲਤੇਜ ਸਿੰਘ ਨੂੰ ਪ੍ਰਧਾਨ, ਭੋਲਾ ਸਿੰਘ ਸੀਨੀਅਰ ਮੀਤ ਪ੍ਰਧਾਨ, ਰਣਧੀਰ ਸਿੰਘ ਜਨਰਲ ਸੱਕਤਰ, ਸੁਖਬੀਰ ਸਿੰਘ ਵਿੱਤ ਸਕੱਤਰ, ਗੁਰਪ੍ਰੇਮ ਸਿੰਘ ਸੰਧੂ ਮੀਤ ਪ੍ਰਧਾਨ, ਸਕੱਤਰ ਕਰਮਜੀਤ ਸਿੰਘ, ਪ੍ਰੈਸ ਸਕੱਤਰ ਸੰਦੀਪ ਸਿੰਘ, ਸਕੱਤਰ ਕੁਲਦੀਪ ਸਿੰਘ ਅਤੇ ਜਨਰਲ ਸਕੱਤਰ ਜੋਬਨਪ੍ਰੀਤ ਸਿੰਘ ਨੂੰ ਚੁਣਿਆ ਗਿਆ | ਇਸ ਮੌਕੇ ਬਲਾਕ ਦੇ ਅਹੁਦੇਦਾਰਾਂ ਵਿਚ ਸਿਕੰਦਰ ਸਿੰਘ ਰੋਮਾਣਾ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਗੁਰਜੰਟ ਸਿੰਘ ਸਾਦਿਕ, ਗੁਰਜੀਤ ਸਿੰਘ ਸੋਨੀ ਮੀਤ ਪ੍ਰਧਾਨ, ਗੁਰਜੀਤ ਸਿੰਘ ਬਾਠ ਸਕੱਤਰ, ਗੁਰਪ੍ਰੀਤ ਸਿੰਘ ਸੰਧੂ ਅਤੇ ਗੁਰਨਾਮ ਸਿੰਘ ਸੈਦੇਕੇ ਦੋਵੇਂ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ | ਇਸ ਮੌਕੇ ਯਾਦਵਿੰਦਰ ਸਿੰਘ ਸੰਧੂ, ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ, ਈਸ਼ਵਰ ਸਿੰਘ, ਰਣਜੀਤ ਸਿੰਘ, ਸੁਖਮੰਦਰ ਸਿੰਘ, ਗੁਰਮੇਜ ਸਿੰਘ ਸੈਦੇਕੇ ਅਤੇ ਮਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ |