05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕਿਸਾਨ ਜਾਗਿ੍ਤੀ ਯਾਤਰਾ ਦਾ ਬਾਜਾਖਾਨਾ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ

Ad Position 21
No active advertisement
ਅਜੀਤ ਡੈਸਕ 08-03-2026
ਬਾਜਾਖਾਨਾ, 7 ਮਾਰਚ (ਜਗਦੀਪ ਸਿੰਘ ਗਿੱਲ)-ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੀ ਅਗਵਾਈ ਵਿਚ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਕੱਢੀ ਜਾ ਰਹੀ ਕਿਸਾਨ ਜਾਗਰੂਕਤਾ ਯਾਤਰਾ ਅੱਜ ਕਸਬਾ ਜੈਤੋ ਅਤੇ ਬਾਜਾਖਾਨਾ ਵਿਚ ਦਾਖਲ ਹੋਈ ਜਿੱਥੇ ਕਿਸਾਨਾਂ ਵਲੋਂ ਦੋਵਾਂ ਥਾਵਾਂ 'ਤੇ ਟਰੈਕਟਰਾਂ ਨਾਲ ਕਿਸਾਨ ਜਾਗਰੂਕਤਾ ਯਾਤਰਾ ਦਾ ਸਵਾਗਤ ਕੀਤਾ ਗਿਆ¢ ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਕੋਟਕਪੂਰਾ ਵਿਚ ਇਕ ਵੱਡੀ ਕਿਸਾਨ ਮਹਾਂਪੰਚਾਇਤ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਸ਼ਿਰਕਤ ਕੀਤੀ ਗਈ ¢ ਉਨ੍ਹਾਂ ਦੱਸਿਆ ਪੰਜਾਬ ਵਿਚ ਦਾਖਲ ਹੋਣ ਮੌਕੇ ਰਸਤੇ ਵਿਚ ਫ਼ਾਜ਼ਿਲਕਾ, ਮਲੋਟ, ਸ੍ਰੀ ਮੁਕਤਸਰ ਸਾਹਿਬ ਅਤੇ ਸਾਦਿਕ ਸਮੇਤ ਅਨੇਕਾਂ ਥਾਵਾਂ ਉੱਪਰ ਕਿਸਾਨਾਂ ਵਲੋਂ ਇਸ ਹੱਕੀ ਮੰਗਾਂ ਲਈ ਕੱਢੀ ਜਾ ਰਹੀ ਕਿਸਾਨ ਜਾਗਰੂਕਤਾ ਯਾਤਰਾ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ¢ ਅੱਜ ਦੀ ਕਿਸਾਨ ਯਾਤਰਾ ਵਿਚ ਮੁੱਖ ਤੌਰ 'ਤੇ ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟੜਾ, ਸਤਨਾਮ ਸਿੰਘ ਬਹਿਰੂ, ਅਭਮੰਨਿਓ ਕੋਹਾੜ, ਬਲਦੇਵ ਸਿੰਘ ਸਿਰਸਾ, ਜਸਵੀਰ ਸਿੰਘ ਸਿੱਧੂਪੁਰ, ਬਲਦੇਵ ਸਿੰਘ ਬਡਾਲਾ, ਹਰਸੁਲਿੰਦਰ ਸਿੰਘ, ਬੋਹੜ ਸਿੰਘ, ਇੰਦਰਜੀਤ ਸਿੰਘ ਘਣੀਆ, ਪ੍ਰਗਟ ਸਿੰਘ, ਬਲਜੀਤ ਸਿੰਘ ਮੁਕਤਸਰ, ਅਰੁਣ ਪਟੇਲ, ਸੁਰੇਸ਼ ਪਾਟਿਲ, ਸੋਨਵੀਰ ਸਿੰਘ, ਇੰਦਰਜੀਤ ਪੰਨੀਵਾਲਾ, ਮਹਾਂਵੀਰ ਸਹਾਰਨ, ਹਰਸ਼ਦੀਪ ਸਿੰਘ ਗਿੱਲ, ਸੰਤੋਸ਼ ਨਾਗਰ, ਮੋਨੀਸ਼ ਰਾਜਪੂਤ ਆਦਿ ਵਲੋਂ ਸ਼ਮੂਲੀਅਤ ਕੀਤੀ ਗਈ¢ ਕਿਸਾਨਾਂ, ਮਜ਼ਦੂਰਾਂ ਤੇ ਹਰ ਇਕ ਦੇ ਹੱਕਾਂ ਲਈ ਲੜੇ ਜਾ ਰਹੇ ਅੰਦੋਲਨਾਂ ਬਾਰੇ ਗੱਲਬਾਤ ਕਰਦਿਆਂ ਹੋਇਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਵਾਲਾ ਮੁਕਤ ਵਪਾਰ ਸਮਝÏਤਾ ਭਾਰਤ ਦੇ ਕਿਸਾਨਾਂ ਅਤੇ ਖੇਤੀਬਾੜੀ ਉੱਪਰ ਇਕ ਵੱਡਾ ਹਮਲਾ ਹੈ, ਜਿਸ ਦਾ ਸਾਰਿਆਂ ਨੂੰ ਮਿਲ ਕੇ ਮੁਕਾਬਲਾ ਕਰਨਾ ਪਵੇਗਾ¢ ਉਨ੍ਹਾਂ ਕਿਹਾ ਕਿ ਇਹ ਕਿਸਾਨ ਯਾਤਰਾ 7 ਫਰਵਰੀ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ ਕਿਸਾਨ ਯਾਤਰਾ ਨੂੰ ਸਾਰੇ ਰਾਜਾਂ ਵਿਚ ਵੱਡੀ ਪੱਧਰ 'ਤੇ ਜਨਤਕ ਸਮਰਥਨ ਮਿਲਿਆ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ 19 ਮਾਰਚ ਨੂੰ ਦੇਸ਼ ਭਰ ਤੋਂ ਲੱਖਾਂ ਕਿਸਾਨ ਦਿੱਲੀ ਦੇ ਰਾਮਲੀਲਾ ਮੈਦਾਨ ਪਹੁੰਚ ਕੇ ਭਾਰਤ ਸਰਕਾਰ ਉੱਪਰ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਸੈਕਟਰ ਨੂੰ ਇਸ ਮੁਕਤ ਵਪਾਰ ਸਮਝÏਤੇ ਤੋਂ ਬਾਹਰ ਰੱਖਣ ਲਈ ਜ਼ਰੂਰੀ ਦਬਾਅ ਬਣਾਉਣ ਵਿਚ ਸਫਲ ਹੋਣਗੇ¢ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 2006 ਵਿਚ ਜਾਰੀ ਕੀਤੀ ਗਈ ਸੀ ਅਤੇ ਰਿਪੋਰਟ ਆਈ ਨੂੰ ਵੀਹ ਸਾਲ ਬੀਤ ਚੁੱਕੇ ਹਨ ਅਤੇ ਕਈ ਸਰਕਾਰਾਂ ਆਈਆਂ ਅਤੇ ਗਈਆਂ, ਪਰ ਇਕ ਵੀ ਸਰਕਾਰ ਨੇ ਉਸ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਗਿਆ¢ ਉਨ੍ਹਾਂ ਦੱਸਿਆ ਕਿ ਅੱਜ ਜੈਤੋ ਬਾਜਾਖਾਨਾ ਹੁੰਦੇ ਹੋਏ ਯਾਤਰਾ ਬਠਿੰਡਾ ਜ਼ਿਲ੍ਹੇ ਵਿਚ ਦਾਖਲ ਹੋਵੇਗੀ¢ ਇਸ ਮੌਕੇ ਬੀਕੇਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂ ਵਾਲਾ, ਬਲਾਕ ਜੈਤੋ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ, ਬਾਜਾਖਾਨਾ ਬਲਾਕ ਦੇ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈਕਾ, ਜਤਿੰਦਰ ਜੀਤ ਸਿੰਘ ਭਿੰਡਰ ਜੈਤੋ, ਗੁਰਾਂਦਿੱਤਾ ਸਿੰਘ ਬਾਜਾਖਾਨਾ, ਸ਼ਮਸ਼ੇਰ ਸਿੰਘ ਮੱਲਾ, ਰਣਜੀਤ ਸਿੰਘ ਡੋਡ, ਜਗਦੇਵ ਸਿੰਘ ਜੈਤੋ, ਜਗਸੀਰ ਸਿੰਘ ਕਾਲਾ ਜੈਤੋ, ਅੰਗਰੇਜ਼ ਸਿੰਘ ਵਾਂਦਰ, ਰਾਜਾ ਸਿੰਘ ਡੋਡ, ਰਾਜ ਸਿੰਘ ਮੜਾਕ, ਗੁਰਪ੍ਰੀਤ ਸਿੰਘ ਸਿੱਧੂ ਵਾੜਾ ਭਾਈਕਾ, ਸੁਖਪ੍ਰੀਤ ਸਿੰਘ ਝੱਖੜਵਾਲਾ, ਇਕਬਾਲ ਸਿੰਘ ਸੇਖੋਂ, ਸੁਖਪ੍ਰੀਤ ਸਿੰਘ ਕਾਲਾ ਸੋਢੀ, ਨਾਹਰ ਸਿੰਘ ਪੱਪਾ ਡੋਡ, ਲਾਭ ਸਿੰਘ ਝੱਖੜਵਾਲਾ, ਹਰਭਗਵਾਨ ਸਿੰਘ ਉਕੰਦਵਾਲਾ, ਬੂਟਾ ਸਿੰਘ ਉਕੰਦਵਾਲਾ, ਗੁਰਲਾਲ ਸਿੰਘ ਮੱਲਾ, ਸੁਰਜੀਤ ਸਿੰਘ ਸੇਵੇਵਾਲਾ, ਬੱਗੜ ਸਿੰਘ ਡੋਡ, ਦਰਸ਼ਨ ਸਿੰਘ ਵਾੜਾ ਭਾਈਕਾ, ਮੋਦਨ ਸਿੰਘ ਘਣੀਆਂ ਅਤੇ ਕਰਮ ਸਿੰਘ ਖਾਲਸਾ ਆਦਿ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ 6 ਗਰਾਮ ਹੈਰੋਇਨ ਸਮੇਤ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਨਕਲੀ ਪੁਲਿਸ ਅਫ਼ਸਰ ਆਇਆ ਪੁਲਿਸ ਦੀ ਗਿ੍ਫ਼ਤ 'ਚ, ਲੋਕਾਂ ਨੂੰ ਕਰ ਰਿਹਾ ਸੀ ਗੁੰਮਰਾਹ
Ad Position 24
No active advertisement