06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਡੀ. ਏ. ਵੀ. ਕਾਲਜ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 10-03-2026
ਮਲੋਟ, 9 ਮਾਰਚ (ਪਾਟਿਲ)-ਡੀ.ਏ.ਵੀ. ਕਾਲਜ ਮਲੋਟ ਦੇ ਕਾਰਜਕਾਰੀ ਪਿ੍ੰਸੀਪਲ ਸੁਦੇਸ਼ ਕੁਮਾਰ ਗਰੋਵਰ ਦੀ ਅਗਵਾਈ 'ਚ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰਾਂ ਡਾ. ਜਸਬੀਰ ਕੌਰ ਤੇ ਵਿੱਕੀ ਕਾਲੜਾ ਦੇ ਦਿਸ਼ਾ-ਨਿਰਦੇਸ਼ ਹੇਠ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਜਸਬੀਰ ਕੌਰ ਵਲੋਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ | ਇਹ ਉਤਰੀ ਅਮਰੀਕਾ ਤੇ ਯੂਰਪ ਵਿਚ 20ਵੀਂ ਸਦੀ ਦੇ ਸ਼ੁਰੂਆਤੀ ਮਜ਼ਦੂਰ ਅੰਦੋਲਨਾਂ ਤੋਂ ਸ਼ੁਰੂ ਹੋਇਆ ਸੀ, ਜੋ ਔਰਤਾਂ ਦੇ ਮਤਾਧਿਕਾਰ ਤੇ ਅਧਿਕਾਰਾਂ 'ਤੇ ਕੇਂਦਰਿਤ ਸਨ | ਇਸ ਮੌਕੇ ਨੀਲਮ ਭਾਰਦਵਾਜ ਤੇ ਰਿੰਪੂ ਭਠੇਜਾ ਨੇ ਵੀ ਔਰਤਾਂ ਦੇ ਸਸ਼ਕਤੀਕਰਨ ਬਾਰੇ ਸੰਬੋਧਨ ਕੀਤਾ | ਵਿਦਿਆਰਥਣਾਂ ਨੇ ਕਵਿਤਾ, ਗੀਤ ਤੇ ਭਾਸ਼ਣ ਪ੍ਰਤੀਯੋਗਤਾ ਵਿਚ ਹਿੱਸਾ ਲਿਆ ਤੇ ਟੈਲੀ ਫ਼ਿਲਮ ਵੀ ਦਿਖਾਈ ਗਈ | ਇਸ ਮੌਕੇ ਭੁਪਿੰਦਰ ਕੌਰ, ਸੰਜਮਪ੍ਰੀਤ ਕੌਰ, ਮੈਡਮ ਅਮਨਦੀਪ, ਮੈਡਮ ਬੀਮਾ, ਮੈਡਮ ਸੁਨਿਧੀ ਅਤੇ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਜਸਮਨ ਸੰਧੂ ਕਾਨਿਆਂਵਾਲੀ ਦੀ ਭਾਰਤ ਦੀ ਥ੍ਰੋ ਬਾਲ ਟੀਮ ਲਈ ਚੋਣ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮੀਟਿੰਗ
Ad Position 24