08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪੀ.ਐਮ. ਕਿਸਾਨ ਸਕੀਮ ਦੀਆਂ ਕਿਸ਼ਤਾਂ ਜਾਰੀ ਰੱਖਣ ਲਈ ਫ਼ਾਰਮਰ ਆਈ.ਡੀ. ਜ਼ਰੂਰੀ- ਮੁੱਖ ਖੇਤੀਬਾੜੀ ਅਫ਼ਸਰ

Ad Position 21
No active advertisement
ਅਜੀਤ ਡੈਸਕ 11-03-2026
ਫ਼ਰੀਦਕੋਟ, 10 ਮਾਰਚ (ਜਸਵੰਤ ਸਿੰਘ ਪੁਰਬਾ)-ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਡਾ. ਕੁਲਵੰਤ ਸਿੰਘ ਨੇ ਐਗਰੀਸਟੈਕ ਅਧੀਨ ਕਿਸਾਨਾਂ ਦੀਆਂ ਆਈ.ਡੀ. ਬਣਾਉਣ ਬਾਰੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਦਿੱਤੀ ਜਾ ਰਹੀ ਅਗਲੀ 2 ਹਜ਼ਾਰ ਰੁਪਏ ਦੀ ਕਿਸ਼ਤ ਉਨ੍ਹਾਂ ਕਿਸਾਨਾਂ ਦੇ ਖਾਤਿਆਂ ਵਿਚ ਹੀ ਆਵੇਗੀ ਜਿਨ੍ਹਾਂ ਕਿਸਾਨਾਂ ਨੇ ਆਪਣੀ ਫ਼ਾਰਮਰ ਆਈ.ਡੀ. ਬਣਾ ਲਈ ਹੋਵੇਗੀ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਇੰਨਪੁਟਸ ਜਿਵੇਂ ਕਿ ਖਾਦਾਂ ਤੇ ਖੇਤੀ ਮਸ਼ੀਨਰੀ 'ਤੇ ਦਿੱਤੀ ਜਾਂਦੀ ਸਬਸਿਡੀ ਜਾਰੀ ਰੱਖਣ ਲਈ ਫਾਰਮਰ ਆਈ.ਡੀ. ਬਣਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਜ਼ਮੀਨ ਦਾ ਵੇਰਵਾ ਤਾਂ ਪਹਿਲਾਂ ਹੀ ਆਨਲਾਈਨ ਹੋ ਚੁੱਕਾ ਹੈ, ਹੁਣ ਉਸ ਨੂੰ ਆਧਾਰ ਕਾਰਡ ਨਾਲ ਜੋੜਿਆ ਜਾ ਰਿਹਾ ਹੈ | ਇਸ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਪਿੰਡਾਂ ਵਿਚ ਕਿਸਾਨ ਸਿਖਲਾਈ ਕੈਂਪਾਂ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੇ ਪਿੰਡ ਵਿਖੇ ਜਾਂ ਨੇੜਲੇ ਸੀ.ਐਸ.ਸੀ. (ਕਾਮਨ ਸਰਵਿਸ ਸੈਂਟਰ) ਵਿਚ ਆਪਣਾ ਅਧਾਰ ਕਾਰਡ ਨਾਲ ਜੁੜਿਆ ਮੋਬਾਇਲ ਫ਼ੋਨ ਨਾਲ ਲੈ ਕੇ ਜਾਣ ਤੇ ਆਪਣੀ ਕਿਸਾਨ ਆਈ.ਡੀ. ਮੁਫ਼ਤ ਵਿਚ ਬਣਾਉਣ |
Ad Position 22
No active advertisement
ਪਿਛਲੀ ਖ਼ਬਰ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਬਾਅਦ ਕੁਸ਼ਲਦੀਪ ਸਿੰਘ ਢਿੱਲੋਂ ਨੇ ਦਿੱਤਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਯੁਵਕਾਂ ਲਈ ਪੰਜਾਬ ਪੁਲਿਸ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ
Ad Position 24