ਸਾਦਿਕ, 10 ਮਾਰਚ (ਆਰ. ਐਸ. ਧੁੰਨਾ)-ਐਸ. ਬੀ. ਆਰ. ਐਸ. ਕਾਲਜ ਫ਼ਾਰ ਵੁਮੈਨ ਘੁੱਦੂਵਾਲਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਵਿਦਿਆਰਥਣਾਂ ਲਈ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਅਫ਼ਸਰ ਪਿਆਰੀ ਕੌਰ ਨੇ ਸਮਾਜ 'ਚ ਮਹਿਲਾਵਾਂ ਦੇ ਮਹੱਤਵ ਤੇ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥਣਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋਣ ਤੇ ਸਿੱਖਿਆ ਰਾਹੀਂ ਅੱਗੇ ਵੱਧਣ ਲਈ ਪ੍ਰੇਰਿਆ | ਵਿਦਿਆਰਥਣਾਂ ਵਲੋਂ ਭਾਸ਼ਣ, ਕਵਿਤਾਵਾਂ ਆਦਿ ਪੇਸ਼ ਕੀਤੀਆਂ ਗਈਆਂ | ਸਮਾਗਮ ਦਾ ਮੁੱਖ ਮਕਸਦ ਮਹਿਲਾਵਾਂ ਦੀ ਤਾਕਤ, ਆਤਮ ਵਿਸ਼ਵਾਸ ਤੇ ਸਮਾਜ 'ਚ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕਰਨਾ ਸੀ | ਸਮਾਗਮ ਦੇ ਅਖੀਰ 'ਚ ਪਿ੍ੰਸੀਪਲ ਨਵਨੀਤ ਕੌਰ ਢਿੱਲੋਂ ਨੇ ਸਭਨਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱੱਤੀ | ਇਸ ਮੌਕੇ ਕਾਲਜ ਦਾ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ |