08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਬਾਵਰੀਆ ਸਮਾਜ ਨੇ ਵਾਛੜੀਆ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਸਾਦਿਕ ਵਿਖੇ ਵਾਛੜੀਆ ਤਿਉਹਾਰ ਮਨਾਉਣ ਲਈ ਪੁਰਾਤਨ ਪਹਿਰਾਵੇ 'ਚ ਸਜੀਆਂ ਬਾਵਰੀਆ ਸਮਾਜ ਦੀਆਂ ਔਰਤਾਂ ਸਵੇਰ ਸਮੇਂ ਜੰਡੀ ਦੀ ਪੂਜਾ ਕਰਨ ਲਈ ਜਾਂਦੀਆਂ ਹਨ | ਤਸਵੀਰ : ਆਰ. ਐਸ. ਧੁੰਨਾ <br/> 11-03-2026
ਸਾਦਿਕ, 10 ਮਾਰਚ (ਆਰ. ਐਸ. ਧੁੰਨਾ)-ਸਾਦਿਕ ਵਿਖੇ ਬਾਵਰੀਆ ਸਮਾਜ ਵਲੋਂ ਵਾਛੜੀਆ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਤਿਉਹਾਰ ਨੂੰ ਮਨਾਉਣ ਲਈ ਸਵੇਰ ਸਮੇਂ ਜੰਡੀ ਦੀ ਪੂਜਾ ਕਰਨ ਲਈ ਪੁੂਜਾ ਸਥਾਨ 'ਤੇ ਪਹੁੰਚੀਆਂ ਬਾਵਰੀਆ ਸਮਾਜ ਦੀਆਂ ਔਰਤਾਂ ਆਪਣੇ ਪੁਰਾਤਨ ਪਹਿਰਾਵੇ 'ਚ ਸਜੀਆਂ ਹੋਈਆਂ ਸਨ | ਇਸ ਮੌਕੇ ਪੂਜਾ ਕਰ ਰਹੀਆਂ ਔਰਤਾਂ ਨੇ ਇਸ ਤਿਉਹਾਰ ਸਬੰਧੀ ਦੱਸਿਆ ਕਿ ਮਾਤਾ ਰਾਣੀ ਦਾ ਵਾਛੜੀਆ ਤਿਉਹਾਰ ਸਦੀਆਂ ਤੋਂ ਬਾਵਰੀਆ ਸਮਾਜ ਮਨਾਉਂਦਾ ਆ ਰਿਹਾ ਹੈ ਤੇ ਇਸ ਤਿਉਹਾਰ ਦੀ ਉਨ੍ਹਾਂ ਨੂੰ ਬੜੀ ਉਡੀਕ ਰਹਿੰਦੀ ਹੈ | ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਨੂੰ ਮਨਾਉਣ ਲਈ ਰਾਤ ਸਮੇਂ ਗੁੜ ਵਾਲੇ ਮਿੱਠੇ ਚੌਲ ਬਣਾਏ ਜਾਂਦੇ ਹਨ ਤੇ ਔਰਤਾਂ ਵਲੋਂ ਆਪਣੇ ਹੱਥਾਂ ਤੇ ਪੈਰਾਂ ਦੀਆਂ ਤਲੀਆਂ 'ਤੇ ਮਹਿੰਦੀ ਲਗਾਈ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਦਿਵਸ ਨੂੰ ਮੁੱਖ ਰੱਖਦੇ ਹੋਏ ਮਹਿਲਾ ਬੀ. ਐਲ. ਓਜ਼ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਐਸ.ਬੀ.ਆਰ.ਐਸ. ਕਾਲਜ ਫ਼ਾਰ ਵੁਮੈਨ ਘੁੱਦੂਵਾਲਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Ad Position 24