ਜੈਤੋ, 11 ਮਾਰਚ (ਗੁਰਚਰਨ ਸਿੰਘ ਗਾਬੜੀਆ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (ਸਕੂਲ ਆਫ਼ ਹੈਪੀਨੈਸ) ਦੇ ਅਧਿਆਪਕ ਰਕੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਮੁਖੀ ਤੇ ਕਲੱਸਟਰ ਰੋੜੀਕਪੂਰਾ ਦੇ ਕਲੱਸਟਰ ਮੁੱਖ ਅਧਿਆਪਕ ਰਣਜੀਤ ਸਿੰਘ ਖੱਚੜਾ ਵਲੋਂ ਸਕੂਲ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਸਕੂਲ ਨੂੰ ਐਚ.ਪੀ. ਇੰਟਰਪੈਕ 1012 ਪਿ੍ੰਟਰ ਭੇਟ ਕੀਤਾ ਤਾਂ ਕਿ ਵਿਭਾਗੀ ਹਦਾਇਤਾਂ ਤੇ ਬੱਚਿਆਂ ਦੇ ਕੰਮ ਲਈ ਅਤੇ ਉਨ੍ਹਾਂ ਦੀ ਪੜ੍ਹਾਈ ਦੀ ਬਿਹਤਰੀ ਲਈ ਅਧਿਆਪਕਾਂ ਦੁਆਰਾ ਹੋਰ ਯੋਗਦਾਨ ਪਾਇਆ ਜਾ ਸਕੇ | ਇਸ ਮੌਕੇ ਸਮੂਹ ਅਧਿਆਪਕਾਂ ਨੇ ਦੱਸਿਆ ਕਿ ਜਿੱਥੇ ਸਰਕਾਰ ਦੁਆਰਾ ਸਕੂਲ ਆਫ਼ ਹੈਪੀਨੈਸ ਲਈ ਵਿਸ਼ੇਸ਼ ਸਮੱਗਰੀ ਤੇ ਫੰਡ ਮੁਹਈਆ ਕਰਵਾਏ ਜਾ ਰਹੇ ਹਨ | ਉਥੇ ਸਕੂਲ ਮੁਖੀ ਵਲੋਂ ਸਮੂਹ ਸਟਾਫ਼ ਨਾਲ ਮਿਲ ਕੇ ਸਕੂਲ ਦੀ ਬਿਹਤਰੀ ਲਈ ਕਈ ਪ੍ਰੋਜੈਕਟ ਉਲੀਕੇ ਹਨ | ਜਿਹੜੇ ਉਨ੍ਹਾਂ ਨੇ ਆਪਣੀ ਵਿਦੇਸ਼ (ਫ਼ਿਨਲੈਂਡ) ਤੇ ਦੇਸ਼ (ਰਿਸ਼ੀ ਵੈਲੀ ਆਂਧਰਾ ਪ੍ਰਦੇਸ਼) ਦੀ ਟ੍ਰੇਨਿੰਗ ਤੋਂ ਪ੍ਰਾਪਤ ਕੀਤੇ ਹਨ | ਸਕੂਲ ਦੀ ਤਰੱਕੀ 'ਤੇ ਵਿਕਾਸ ਲਈ ਸਕੂਲ ਮੈਨੇਜਮੈਂਟ ਕਮੇਟੀ ਤੇ ਸਮੂਹ ਸਕੂਲ ਸਟਾਫ਼ ਨੇ ਜਿੱਥੇ ਆਪਣਾ ਯੋਗਦਾਨ ਪਾਉਣ ਦਾ ਬਚਨ ਦਿੱਤਾ, ਉਥੇ ਸਕੂਲ ਮੁਖੀ ਦੇ ਇਸ ਉਪਰਾਲੇ ਦੀ ਵਿਸ਼ੇਸ਼ ਸ਼ਲਾਘਾ ਵੀ ਕੀਤੀ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਉਪ ਚੇਅਰਮੈਨ ਮਨਪ੍ਰੀਤ ਕÏਰ, ਗੁਰਸੇਵਕ ਸਿੰਘ, ਹਰਜਿੰਦਰ ਸਿੰਘ, ਜਗਦੀਪ ਸਿੰਘ, ਕੁਲਵਿੰਦਰ ਸਾਹਿਬ, ਪਰਵੀਨ ਰਾਣੀ, ਸ਼ਾਲੂ ਰਾਣੀ, ਸੁਖਪਾਲਜੀਤ ਕੌਰ ਅਤੇ ਬੀਬੀ ਸੁਖਬੀਰ ਕÏਰ ਆਦਿ ਹਾਜ਼ਰ ਸਨ |