17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਯੂਨੀਵਰਸਿਟੀ ਕਾਲਜ ਵਿਖੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਸ਼ੇ 'ਤੇ ਸੈਮੀਨਾਰ

Ad Position 21
No active advertisement
ਅਜੀਤ ਡੈਸਕ 12-03-2026
ਜੈਤੋ, 11 ਮਾਰਚ (ਗੁਰਚਰਨ ਸਿੰਘ ਗਾਬੜੀਆ)-ਯੂਨੀਵਰਸਿਟੀ ਕਾਲਜ ਜੈਤੋ ਦੇ ਇੰਚਾਰਜ ਡਾ. ਸਮਰਾਟ ਖੰਨਾ ਦੀ ਅਗਵਾਈ 'ਚ ਕੰਪਿਊਟਰ ਤੇ ਸਾਇੰਸ ਵਿਭਾਗਾਂ ਵਲੋਂ ਅਜੋਕੇ ਦੌਰ ਦੇ ਪ੍ਰਮੁੱਖ ਵਿਸ਼ੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਮੁੱਖ ਵਕਤਾਵਾਂ ਵਜੋਂ ਇਸ਼ਾਨ ਗਰਗ ਤੇ ਪਾਇਲ ਗਰਗ ਸ਼ਾਮਿਲ ਹੋਏ | ਡਾ. ਖੰਨਾ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਅਜੋਕਾ ਦੌਰ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੈ | ਜਿਸ ਵਿਚ ਬਹੁਤ ਸੋਚ ਸਮਝ ਕੇ ਨਵੀਂ ਤਕਨਾਲੋਜੀ ਨੂੰ ਅਪਣਾਉਣਾ ਚਾਹੀਦਾ ਹੈ | ਮੁੱਖ ਵਕਤਾ ਇਸ਼ਾਨ ਗਰਗ ਜਿਨ੍ਹਾਂ ਕੋਲ 12 ਸਾਲਾਂ ਤੋਂ ਵੱਧ ਮਲਟੀਨੈਸ਼ਨਲ ਕੰਪਨੀਆਂ ਵਿਚ ਕੰਮ ਕਰਨ ਦਾ ਤਜਰਬਾ ਸੀ, ਉਨ੍ਹਾਂ ਨੇ ਅੱਜਕੱਲ ਦੇ ਦੌਰ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤੇ ਪ੍ਰੈਕਟੀਕਲੀ ਚੈਟ ਜੀਪੀਟੀ ਵਰਗੇ ਸਾਧਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ | ਦੂਜੇ ਵਕਤਾ ਪਾਇਲ ਗਰਗ ਵਲੋਂ ਸੈਮੀਨਾਰ ਨੂੰ ਇੰਟਰ ਐਕਟਿਵ ਬਣਾਉਣ ਲਈ ਆਨਲਾਈਨ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ | ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸੁਭਾਸ਼ ਚੰਦਰ ਨੇ ਇਮਤਿਹਾਨਾਂ ਦੀ ਤਿਆਰੀ ਸਮੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਬਾਰੇ ਵਿਚਾਰ ਰੱਖੇ | ਸੈਮੀਨਾਰ ਵਿਚ ਵਿਦਿਆਰਥੀਆਂ ਦੇ ਨਾਲ ਸ਼ਾਮਿਲ ਪ੍ਰੋਫੈਸਰਾਂ ਵਿਚ ਡਾ. ਪਰਮਿੰਦਰ ਸਿੰਘ ਤੱਗੜ, ਡਾ. ਰਾਜੀਵ ਕਪੂਰ, ਰੁਪਿੰਦਰ ਪਾਲ ਸਿੰਘ ਧਰਮਸੋਤ, ਲਲਿਤ ਗਰਗ, ਅਭਿਤ ਜਿੰਦਲ ਡਾ. ਗੁਰਬਿੰਦਰ ਕÏਰ, ਰੀਨੂੰ ਰੋਮਾਣਾ ਹਰਦੀਪ ਕੌਰ, ਸੁਮਨ, ਰਮਨਦੀਪ ਕੌਰ ਅਤੇ ਰਿਪਨਪ੍ਰੀਤ ਕੌਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਫ਼ਰੀਦਕੋਟ 'ਚੋਂ ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਕਲੱਸਟਰ ਮੁੱਖ ਅਧਿਆਪਕ ਰਣਜੀਤ ਸਿੰਘ ਖੱਚੜਾਂ ਨੇ ਸਕੂਲ ਨੂੰ ਪਿ੍ੰਟਰ ਭੇਟ ਕੀਤਾ
Ad Position 24