ਮਲੋਟ, 12 ਮਾਰਚ (ਪਾਟਿਲ)-ਕਲਗ਼ੀਧਰ ਸਕੂਲ ਮਲੋਟ ਦੇ ਨਜ਼ਦੀਕ ਦੇ ਵਸਨੀਕ ਸੰਧੂ ਪਰਿਵਾਰ ਸਵ. ਹਰਿੰਦਰ ਸਿੰਘ (ਘੱਗਾ) ਏ.ਐੱਸ.ਆਈ. ਦੀ ਪੁੱਤਰੀ ਅਰਨੀਤ ਕੌਰ ਨੇ ਕੈਨੇਡਾ ਪੁਲਿਸ ਵਿਚ ਭਰਤੀ ਹੋ ਕੇ ਮਲੋਟ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ | ਅਰਨੀਤ ਕੌਰ ਕੈਨੇਡਾ ਵਿਚ ਪਿਛਲੇ 7 ਸਾਲਾਂ ਤੋਂ ਰਹਿ ਰਹੇ ਹਨ ਅਤੇ ਬੜੀ ਛੋਟੀ ਉਮਰ ਵਿਚ ਆਪਣੀ ਮਿਹਨਤ ਦੇ ਨਾਲ ਇਸ ਕਾਮਯਾਬੀ ਨੂੰ ਹਾਸਿਲ ਕੀਤਾ ਹੈ | ਇਲਾਕਾ ਵਾਸੀਆਂ ਨੇ ਇਸ ਕਾਮਯਾਬੀ 'ਤੇ ਸੰਧੂ ਪਰਿਵਾਰ ਨੂੰ ਵਧਾਈ ਦਿੱਤੀ ਹੈ |