30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਹੈਰੋਇਨ ਸਮੇਤ ਪੁਲਿਸ ਵਲੋਂ ਇਕ ਨੌਜਵਾਨ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 28-03-2026
ਕੋਟਕਪੂਰਾ, 27 ਮਾਰਚ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਗੁਰਦੁਆਰਾ ਦਸਵੀਂ ਪਾਤਸ਼ਾਹੀ ਪਿੰਡ ਢਿੱਲਵਾਂ ਕਲਾਂ ਤੋਂ ਲਿੰਕ ਰੋਡ ਅੰਮਿ੍ਤਸਰ-ਬਠਿੰਡਾ ਹਾਈਵੇ ਨੂੰ ਜਾ ਰਹੇ ਸਨ ਤਾਂ ਪੁਲ਼ ਸੂਏ ਦੀ ਸੱਜੀ ਸਾਈਡ ਪਟੜੀ ਉਪਰ ਲੱਗੇ ਬੋਹੜ ਦੇ ਦਰੱਖ਼ਤ ਹੇਠ ਬੈਠਾ ਹੋਇਆ ਇਕ ਮੋਨਾ ਨੌਜਵਾਨ ਜਿਸ ਦੀ ਉਮਰ ਕਰੀਬ 24/25 ਸਾਲ ਹੈ, ਜੋ ਬੁੱਕਲ 'ਚ ਕਿਸੇ ਚੀਜ਼ ਦੀ ਫਰੋਲਾ ਫਰਾਲੀ ਕਰਦਾ ਦਿਖਾਈ ਦਿੱਤਾ | ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਇੱਕਦਮ ਖੜ੍ਹਾ ਹੋ ਕੇ ਕੋਈ ਚੀਜ਼ ਨੂੰ ਆਪਣੇ ਸੱਜੇ ਹੱਥ ਦੀ ਮੁੱਠੀ ਵਿਚ ਲੈ ਕੇ ਤੇਜ਼ ਕਦਮੀ ਸੂਏ ਦੇ ਨਾਲ ਖਿਸਕਣ ਲੱਗਾ | ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ-ਪਤਾ ਪੁੱਛਿਆ ਤਾਂ ਉਸ ਨੇ ਆਪਣੀ ਪਹਿਚਾਣ ਨੂਰਦੀਪ ਸਿੰਘ ਵਾਸੀ ਗੁਰੂੁ ਤੇਗ਼ ਬਹਾਦਰ ਨਗਰ, ਪਿੰਡ ਢਿੱਲਵਾਂ ਕਲਾਂ, ਜ਼ਿਲ੍ਹਾ ਫ਼ਰੀਦਕੋਟ ਵਜੋਂ ਕਰਵਾਈ | ਤਲਾਸ਼ੀ ਦੌਰਾਨ ਇਸ ਕੋਲੋਂ 6.44 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਪੁਲਿਸ ਨੇ ਉਕਤ ਮੁਲਜ਼ਮ ਨੂੰ ਕਾਬੂ ਕਰਕੇ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
7 ਗਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ : ਸਹਾਇਕ ਥਾਣੇਦਾਰ ਭੁਪਿੰਦਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਸੂਏ ਦੀ ਪਟੜੀ ਦੇ ਨਾਲ-ਨਾਲ ਬਾਹਮਣ ਵਾਲਾ ਸਾਈਡ ਤੋਂ ਜੈਤੋ ਰੋਡ ਕੋਟਕਪੂਰਾ ਵੱਲ ਨੂੰ ਆ ਰਹੇ ਸਨ ਤਾਂ ਜਦ ਰੇਲਵੇ ਅੰਡਰ ਬਰਿਜ ਕੋਲ ਪੁਲਿਸ ਪਾਰਟੀ ਪੁੱਜੀ ਤਾਂ ਇਕ ਨੌਜਵਾਨ ਮੋਨਾ ਪਟੜੀ ਉਪਰ ਬੈਠਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਨੂੰ ਦੇਖ ਕੇ ਆਪਣੀ ਪੈਂਟ ਦੀ ਜੇਬ 'ਚੋਂ ਇਕ ਪਾਰਦਰਸ਼ੀ ਮੋਮੀ ਲ਼ਿਫ਼ਾਫ਼ੀ ਕੱਢ ਕੇ ਹੇਠਾਂ ਸੁੱਟ ਦਿੱਤੀ | ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਪੁਲਿਸ ਨੇ ਕੋਟਕਪੂਰਾ ਨਿਵਾਸੀ ਰਾਜਨ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੁੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸਵੇਰ ਤੋਂ ਹੀ ਲੱਗੀਆਂ ਪੈਟਰੋਲ ਪੰਪਾਂ ਦੇ ਬਾਹਰ ਲੰਬੀਆਂ ਕਤਾਰਾਂ ਅਗਲੀ ਖ਼ਬਰ ਪਿੰਡ ਲੰਡੇ 'ਚ ਡੇਂਗੂ ਦੇ ਲਾਰਵੇ ਸੰਬੰਧੀ ਚੈਕਿੰਗ <br/>
Ad Position 24