30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਵੇਰ ਤੋਂ ਹੀ ਲੱਗੀਆਂ ਪੈਟਰੋਲ ਪੰਪਾਂ ਦੇ ਬਾਹਰ ਲੰਬੀਆਂ ਕਤਾਰਾਂ

Ad Position 21
No active advertisement
ਅਜੀਤ ਡੈਸਕ 28-03-2026
ਫ਼ਰੀਦਕੋਟ, 27 ਮਾਰਚ (ਜਸਵੰਤ ਸਿੰਘ ਪੁਰਬਾ)-ਅਮਰੀਕਾ ਤੇ ਇਜ਼ਰਾਇਲ ਦੇ ਈਰਾਨ ਨਾਲ ਚੱਲ ਰਹੇ ਯੁੱਧ ਤੋਂ ਬਾਅਦ ਕਿਤੇ ਨਾ ਕਿਤੇ ਭਾਰਤ 'ਚ ਵੀ ਲੋਕਾਂ ਵਿਚ ਇਕ ਅਜੀਬ ਜਿਹਾ ਡਰ ਪੈਦਾ ਹੋ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਐਨਰਜੀ ਪਾਵਰ ਦੀ ਜਿਨਾਂ ਵਿਚ ਪੈਟਰੋਲ ਡੀਜ਼ਲ ਤੇ ਗੈਸ ਦੀ ਭਾਰੀ ਕਿੱਲਤ ਆ ਸਕਦੀ ਹੈ | ਜਿਸ ਨੂੰ ਲੈ ਕੇ ਫ਼ਰੀਦਕੋਟ ਵਿਖੇ ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਤੇ ਲੋਕ ਲੰਬੇ ਸਮੇਂ ਤੋਂ ਆਪਣੀ ਵਾਰੀ ਦਾ ਇੰਤਜ਼ਾਰ ਕਰਕੇ ਪੈਟਰੋਲ ਜਾਂ ਡੀਜ਼ਲ ਦੀ ਖ਼ਰੀਦ ਕਰਨ ਲਈ ਸਵੇਰੇ ਤੋਂ ਹੀ ਪੈਟਰੋਲ ਪੰਪਾਂ 'ਤੇ ਆ ਕੇ ਖੜ੍ਹੇ ਹੋਏ ਹਨ | ਹਾਲਾਂਕਿ ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਕਿਸੇ ਕਿਸਮ ਦੀ ਕੋਈ ਕਿੱਲਤ ਨਹੀਂ ਹੈ | ਪੈਟਰੋਲ ਦੀ ਸਪਲਾਈ ਪਿੱਛੋਂ ਪੂਰੀ ਮਿਲ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਲੋਕਾਂ 'ਚ ਕਿਤੇ ਨਾ ਕਿਤੇ ਇਕ ਸਹਿਮ ਦਾ ਮਾਹੌਲ ਹੈ, ਜਿਸ ਦੇ ਚੱਲਦੇ ਲੋਕ ਵੱਡੀ ਗਿਣਤੀ ਵਿਚ ਪੰਪਾਂ ਦੇ ਬਾਹਰ ਇਕੱਤਰ ਹੋ ਰਹੇ ਹਨ | ਲੋਕਾ ਦਾ ਕਹਿਣਾ ਹੈ ਕਿ ਪੈਟਰੋਲ ਪੰਪ ਮਾਲਕ ਚਲਾਕੀ ਨਾਲ ਤੇਲ ਦਾ ਸਟਾਕ ਕਰ ਰਹੇ ਹਨ ਤਾਂ ਜੋ ਵਧੇ ਰੇਟਾਂ 'ਤੇ ਇਸ ਨੂੰ ਵੇਚ ਸਕਣ ਪਰ ਪ੍ਰਸ਼ਾਸਨ ਇਸ ਕਾਲਾ ਬਜ਼ਾਰੀ ਨੂੰ ਰੋਕਣ 'ਚ ਫੇਲ ਸਾਬਤ ਹੋ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਪੈਟਰੋਲ/ਡੀਜ਼ਲ ਦੀ ਕੋਈ ਕਮੀ ਨਹੀਂ, ਅਫਵਾਹਾਂ ਤੋਂ ਬਚਣ ਦੀ ਅਪੀਲ - ਡਿਪਟੀ ਕਮਿਸ਼ਨਰ ਅਗਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਨੌਜਵਾਨ ਗਿ੍ਫ਼ਤਾਰ
Ad Position 24