ਬਾਜਾਖਾਨਾ, 27 ਮਾਰਚ (ਜੀਵਨ ਗਰਗ)-ਪਿੰਡ ਡੋਡ ਨੇੜੇ ਬਾਜਾਖਾਨਾ ਵਿਖੇ 9ਵਾਂ ਸ਼ਾਨਦਾਰ ਕਬੱਡੀ ਟੂਰਨਾਂਮੈਂਟ ਸਮੂਹ ਨਗਰ ਮੌਜੂਦਾ ਤੇ ਸਾਬਕਾ ਪੰਚਾਇਤਾਂ, ਨਗਰ ਨਿਵਾਸੀਆਂ ਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਟੂਰਨਾਂਮੈਂਟ 'ਚ ਵੱਖ-ਵੱਖ ਪਿੰਡਾਂ ਦੀਆਂ 75, 65, 55, 48 ਅਤੇ ਓਪਨ ਭਾਰ ਵਰਗ ਦੀਆਂ ਟੀਮਾਂ ਨੇ ਭਾਗ ਲਿਆ | ਟੂਰਨਾਂਮੈਂਟ 'ਚ ਲੜਕੀਆਂ ਦੇ ਕਬੱਡੀ ਮੈਚ ਵਿਸ਼ੇਸ਼ ਤੌਰ 'ਤੇ ਕਰਵਾਏ ਗਏ | ਕਬੱਡੀ ਮੈਚਾਂ ਦੇ ਫਸਵੇ ਮੁਕਾਬਲਿਆਂ 'ਚ ਓੁਪਨ ਵਰਗ 'ਚ ਹਰੀਕੇ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ ਇਕ ਲੱਖ ਰੁਪਏ ਦਾ ਨਕਦ ਇਨਾਮ ਤੇ ਕੱਪ ਪ੍ਰਾਪਤ ਕੀਤਾ | ਦੂਸਰਾ ਇਨਾਮ 71 ਹਜ਼ਾਰ ਰੁਪਏ ਲੁਹਾਰਾ ਦੀ ਟੀਮ ਨੂੰ ਮਿਲਿਆ | ਕਬੱਡੀ 75 ਕਿਲੋਂ ਭਾਰ ਵਰਗ 'ਚ ਪਹਿਲਾ ਇਨਾਮ ਡੋਡ ਤੇ ਦੂਜਾ ਇਨਾਮ ਘੱਲ ਖੁਰਦ ਦੀ ਟੀਮ ਨੇ ਹਾਸਿਲ ਕੀਤਾ, ਕਬੱਡੀ 65 ਕਿਲੋਂ 'ਚ ਪਹਿਲਾ ਇਨਾਮ ਗਾਊਸ਼ਾਲਾ ਡੋਡ ਤੇ ਦੂਜਾ ਸਥਾਨ ਰਾਊਕੇ ਕਲਾਂ ਦੇ ਹਿੱਸੇ ਆਇਆ | ਕਬੱਡੀ 55 ਕਿਲੋ 'ਚ ਪਹਿਲਾ ਸਥਾਨ ਤੇ ਦੂਜਾ ਸੀਰ ਹਰਿਆਣਾ ਨੇ ਹਾਸਿਲ ਕੀਤਾ | ਕਬੱਡੀ ਓਪਨ 'ਚ ਵਧੀਆਂ ਧਾਵੀ ਸੋਨੀ ਭਾਦੜਾ ਤੇ ਜਾਫੀ ਸ਼ਰਨਾ ਡੱਗੋ ਰੋਮਾਣਾ, ਕਬੱਡੀ 75 ਕਿਲੋ 'ਚ ਅਜੈ ਕਿਸਾਨਾਂ ਤੇ ਹਿੰਦਰ ਡੋਡ ਨੂੰ ਸਾਂਝੇ ਤੌਰ 'ਤੇ ਵਧੀਆਂ ਧਾਵੀ ਅਤੇ ਵਧੀਆਂ ਜਾਫੀ ਜਸ਼ਨ ਭੂੰਦੜ ਅਤੇ ਅਕਾਸ਼ ਡੋਡ ਨੂੰ ਐਲਾਨਿਆਂ ਗਿਆ | 65 ਕਿਲੋ ਭਾਰ ਵਰਗ 'ਚ ਵਧੀਆ ਧਾਵੀ ਤੇ ਜਾਫੀ ਦਾ ਖਿਤਾਬ ਲਾਡੀ ਲਾਲਬਾਈ ਤੇ ਪੈਂਚਰ ਬਰਨਾਲਾ ਨੂੰ ਮਿਲਿਆ | ਕਬੱਡੀ 48 ਕਿਲੋਂ 'ਚ ਬੌਬੀ ਮੌੜ ਅਤੇ ਹਰਪ੍ਰੀਤ ਕੋਟ ਫੱਤਾ ਨੂੰ ਵਧੀਆਂ ਧਾਵੀ ਤੇ ਜਾਫੀ ਦੇ ਖਿਤਾਬ ਨਾਲ ਨਿਵਾਜਿਆਂ | ਵਧੀਆਂ ਧਾਵੀ ਤੇ ਜਾਫੀ ਐਲਾਨੇ ਗਏ ਖਿਡਾਰੀਆਂ ਨੂੰ ਮੋਟਰ ਸਾਈਕਲ ਤੇ ਰੇਂਜ਼ਰ ਸਾਈਕਲਾਂ ਨਾਲ ਸਨਮਾਨਿਤ ਕੀਤਾ |