ਬਾਜਾਖਾਨਾ, 27 ਮਾਰਚ (ਜੀਵਨ ਗਰਗ)-ਪਿਛਲੇ ਦਿਨੀਂ ਪਿੰਡ ਹਰੀਨੌ ਦੇ 2 ਸਕੇ ਭਰਾਵਾਂ ਜਸਕਰਨ ਸਿੰਘ, ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਜਿਨ੍ਹਾਂ ਕਰਜ਼ੇ ਦੇ ਸਤਾਏ ਹੋਣ ਕਰਕੇ ਰੇਲਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਕਰਜ਼ੇ ਦੇ ਸਤਾਏ ਲੋਕਾਂ ਵਲੋਂ ਖੁਦਕੁਸ਼ੀਆਂ ਕੀਤੇ ਜਾਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ, ਪੰਜਾਬ 'ਚ ਇਹ ਸਿਲਸਿਲਾ ਲਗਾਤਾਰ ਜਾਰੀ ਹੈ | ਉਪਰੋਕਤ ਨੌਜਵਾਨਾਂ ਵਲੋਂ ਇੱਕਠਿਆਂ ਕੀਤੀ ਖੁਦਕਸ਼ੀ ਦੀ ਘਟਨਾ ਨੇ ਹਰ ਸ਼ੰਵੇਦਨਸ਼ੀਲ ਵਿਅਕਤੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਪਰ ਪੰਜਾਬ ਸਰਕਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ | ਉਨ੍ਹਾਂ ਕਿਹਾ ਕਿ ਪੰਜਾਬ 'ਚ ਸਿਵਿਆਂ ਦੀ ਅੱਗ ਠੰਡੀ ਕਰਕੇ ਚੁੱਲਿ੍ਹਆਂ ਦੀ ਅੱਗ ਤੇਜ਼ ਕਰਨ ਦੀਆਂ ਗਾਰੰਟੀਆਂ ਦੇਣ ਵਾਲੀ ਆਮ ਆਦਮੀ ਪਾਰਟੀ ਦੇ 4 ਸਾਲਾਂ ਦੇ ਰਾਜ ਦੀ ਮਾੜੀ ਕਾਰਗੁਜ਼ਾਰੀ ਕਾਰਨ ਉਪਰੋਕਤ ਸਭ ਕੁਝ ਉਲਟ ਹੋ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਕਸਬਾ ਬਾਜਾਖਾਨਾ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਧੰਦੇ 'ਚ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਆਪਣੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰ ਨਾ ਸਕੇ, ਇਸ ਲਈ ਉਹ ਆਖਰ ਮੌਤ ਨੂੰ ਹੀ ਆਪਣੇ ਗਲ ਲਾਉਣ ਲਈ ਮਜ਼ਬੂਰ ਹੋਏ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੀਤਪਾਲ ਸਿੰਘ ਬਰਾੜ, ਮਨਪ੍ਰੀਤ ਸਿੰਘ ਸੇਖੋਂ, ਗੁਰਮੀਤ ਸਿੰਘ ਪੱਪੂ ਬਰਾੜ, ਪ੍ਰਧਾਨ ਜਗਜੀਤ ਸਿੰਘ, ਰਣਜੀਤ ਸਿੰਘ ਘਾਰੂ, ਪ੍ਰਧਾਨ ਬਲਵੀਰ ਸਿੰਘ, ਬਲਕਰਨ ਸਿੰਘ, ਲਖਵਿੰਦਰ ਸਿੰਘ ਗੋਲਡੀ, ਰਣਜੀਤ ਸਿੰਘ ਪੰਚ, ਸਵਰਨ ਸਿੰਘ ਪੰਚ, ਬਲਦੇਵ ਸਿੰਘ ਢਿੱਲੋਂ, ਵਕੀਲ ਸਿੰਘ ਪੰਚ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |