ਜੈਤੋ, 2 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਜੈਤੋ 'ਚ 5 ਅਪ੍ਰੈਲ ਨੂੰ ਹੋਣ ਵਾਲੀ ਮੁੱਖ ਮੰਤਰੀ ਦੀ ਰੈਲੀ ਤੋਂ ਪਹਿਲਾਂ ਜੈਤੋ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਮੌਜੂਦਾ ਸਰਪੰਚ ਤੇ ਸਾਬਕਾ ਕੌਂਸਲਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਇਹ ਸ਼ਮੂਲੀਅਤ ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ ਵਿਚ ਹੋਈ, ਜਿੱਥੇ ਨਵੇਂ ਸ਼ਾਮਿਲ ਹੋਏ ਆਗੂਆਂ ਨੇ ਪਾਰਟੀ ਦੀਆਂ ਨੀਤੀਆਂ 'ਤੇ ਪੂਰਾ ਭਰੋਸਾ ਜਤਾਉਂਦੇ ਹੋਏ ਲੋਕ ਭਲਾਈ ਦੇ ਕੰਮਾਂ 'ਚ ਵੱਧ ਚੜ੍ਹ ਕੇ ਯੋਗਦਾਨ ਦੇਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰ ਰਹੀ ਹੈ ਤੇ ਇਸੀ ਕਾਰਨ ਪਾਰਟੀ ਦਾ ਕਾਫਲਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੈਤੋ ਹਲਕੇ 'ਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਤੇ ਹੋਰ ਲੋਕ ਵੀ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ | ਨਵੇਂ ਸ਼ਾਮਿਲ ਹੋਏ ਆਗੂਆਂ ਚਰਨਜੀਤ ਸਿੰਘ ਬਰਾੜ ਤੇ ਬਲਕਰਨ ਸਿੰਘ ਬਬਲੂ ਬਰਾੜ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਲੋਕ-ਹਿਤੈਸ਼ੀ ਨੀਤੀ ਤੋਂ ਪ੍ਰਭਾਵਿਤ ਹੋ ਕੇ ਇਸ ਫ਼ੈਸਲੇ 'ਤੇ ਪਹੁੰਚੇ ਹਨ ਤੇ ਹੁਣ ਇਲਾਕੇ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ | ਇਸ ਮੌਕੇ ਪਲਵਿੰਦਰ ਕੌਰ ਸਰਪੰਚ ਕੋਠੇ ਜ਼ੈਲਦਾਰ, ਅਵਤਾਰ ਸਿੰਘ ਵਾਲੇ, ਚਰਨਜੀਤ ਸਿੰਘ ਸਾਬਕਾ ਕੌਂਸਲਰ, ਬਲਕਰਨ ਸਿੰਘ ਬਬਲੂ, ਮਲਕੀਤ ਸਿੰਘ, ਲਖਵਿੰਦਰ ਸਿੰਘ ਸੋਨੀ, ਜਗਪਾਲ ਸਿੰਘ, ਬਲਵਿੰਦਰ ਸਿੰਘ, ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ, ਨਵਦੀਪ ਸਿੰਘ, ਜਸ਼ਨਪ੍ਰੀਤ ਸਿੰਘ, ਮਨਜੀਤ ਸਿੰਘ, ਸਤਪਾਲ ਸਿੰਘ ਖ਼ਾਲਸਾ, ਸੁਖਮੀਤ ਸਿੰਘ ਸੁੱਖਾ, ਗੁਰਕੀਰਤ ਸਿੰਘ ਰੋੜੀਕਪੂਰਾ ਅਤੇ ਜੋਬਨ ਪ੍ਰੀਤ ਸਿੰਘ ਕੋਟਕਪੂਰਾ ਆਦਿ ਹਾਜ਼ਰ ਸਨ |
ਅਕਾਲੀ ਦਲ ਨੂੰ ਝਟਕਾ<br> ਮੌਜੂਦਾ ਸਰਪੰਚ ਤੇ ਸਾਬਕਾ ਕੌਂਸਲਰ ਨੇ 'ਆਪ' ਦਾ ਪੱਲਾ ਫ਼ੜਿਆ
ਅਜੀਤ ਡੈਸਕ
03-04-2026