ਬਾਜਾਖਾਨਾ, 2 ਅਪ੍ਰੈਲ (ਜਗਦੀਪ ਸਿੰਘ ਗਿੱਲ)-ਬਾਜਾਖਾਨਾ ਵਿਖੇ ਲਾਲ ਲਕੀਰ ਵਾਲੇ ਘਰਾਂ ਦੀ ਨਿਸ਼ਾਨਦੇਹੀ ਸਹੀ ਤਰੀਕੇ ਨਾਲ ਨਾ ਹੋਣ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ¢ ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਆਪਣੇ ਵਾਅਦੇ ਅਨੁਸਾਰ ਲਾਲ ਲਕੀਰ ਵਾਲੇ ਘਰਾਂ ਦੀਆਂ ਰਜਿਸਟਰੀਆਂ ਬਣਾ ਕੇ ਮÏਜੂਦਾ ਮਕਾਨ ਮਾਲਕਾਂ ਦੇ ਨਾਮ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਤੇ ਮਾਲ ਵਿਭਾਗ ਅਤੇ ਪਟਵਾਰੀਆਂ ਨੂੰ ਇਸ ਸਬੰਧੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੀ ਨਿਸ਼ਾਨਦੇਹੀ ਕਰਨ ਦੇ ਸਖ਼ਤ ਆਦੇਸ਼ ਦਿੱਤੇ ਗਏ ਸਨ¢ ਇਸੇ ਪ੍ਰਤੀਕਰਮ ਵਜੋਂ ਕਸਬਾ ਬਾਜਾਖਾਨਾ ਵਿਖੇ ਵੀ ਪਟਵਾਰੀ ਵਲੋਂ ਡਰੋਨ ਦੀ ਸਹਾਇਤਾ ਨਾਲ ਨਿਸ਼ਾਨਦੇਹੀ ਕਰਵਾਈ ਗਈ, ਪਰ ਖੁਦ ਸਰਕਾਰ ਦੀਆਂ ਹਦਾਇਤਾਂ ਨੂੰ ਦਰ ਕਿਨਾਰ ਕਰਦੇ ਹੋਏ ਡਰੋਨ ਨਾਲ ਨਿਸ਼ਾਨਦੇਹੀ ਕਰਵਾ ਕੇ ਖਾਨਾ ਪੂਰਤੀ ਕੀਤੀ ਗਈ ਅਤੇ ਮਕਾਨ ਮਾਲਕਾ ਨੂੰ ਨਿਸ਼ਾਨਦੇਹੀ ਸਬੰਧੀ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਕਿਸੇ ਸਾਂਝੇ ਸਥਾਨ 'ਤੇ ਨਕਸ਼ਾ ਲਗਾ ਕੇ ਮਕਾਨ ਮਾਲਕਾਂ ਨੂੰ ਨਿਸ਼ਾਨਦੇਹੀ ਲਈ ਸੱਦਿਆ ਗਿਆ, ਜਦਕਿ ਜ਼ਰੂਰੀ ਦਸਤਾਵੇਜ਼ ਜਿਵੇਂ ਆਧਾਰ ਕਾਰਡ, ਫੋਨ ਨੰਬਰ ਮੰਗਵਾ ਕੇ ਆਪਣੀ ਮਰਜ਼ੀ ਨਾਲ ਬਣਦੀ ਕਾਰਵਾਈ ਕਰਕੇ ਨਿਸ਼ਾਨਦੇਹੀ ਦਾ ਕੰਮ ਨੇਪਰੇ ਚਾੜ ਦਿੱਤਾ ਗਿਆ, ਪਰ ਜਦੋਂ ਮਾਲਕਾਨਾ ਹੱਕ ਵਾਲੇ ਵਿਅਕਤੀਆਂ ਵਲੋਂ ਆਪਣੇ ਮਾਲਕਾਨਾ ਹੱਕ ਵਾਲੀ ਜਗ੍ਹਾ ਦੀ ਪੜਤਾਲ ਕੀਤੀ ਗਈ ਤਾਂ ਇਸ ਵਿਚ ਵੱਡੇ ਪੱਧਰ 'ਤੇ ਤਰੁੱਟੀਆਂ ਪਾਈਆਂ ਗਈਆਂ¢ ਜਿਸ ਕਰਕੇ ਲੋਕਾਂ ਵਿਚ ਘਬਰਾਹਟ ਅਤੇ ਡਰ ਦਾ ਮਾਹÏਲ ਬਣ ਗਿਆ ¢ ਇਸ ਸਬੰਧੀ ਜਦੋਂ ਬਾਜਾਖਾਨਾ ਦੇ ਸਬੰਧਿਤ ਪਟਵਾਰੀ ਨਾਲ ਗੱਲਬਾਤ ਕੀਤੀ ਗਈ ਅਤੇ ਮਸਲੇ ਨੂੰ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬਾਜਾਖਾਨਾ ਦੇ ਲਾਲ ਲਕੀਰ ਵਾਲੇ ਰਿਕਾਰਡ ਸਬੰਧੀ ਕੋਈ ਵੀ ਸੋਧ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹ ਰਿਕਾਰਡ ਉਨ੍ਹਾਂ ਤੋਂ ਪਹਿਲਾਂ ਤਿਆਰ ਕਰਨ ਵਾਲੇ ਪਟਵਾਰੀ ਵਲੋਂ ਚੰਡੀਗੜ੍ਹ ਸਬੰਧਿਤ ਵਿਭਾਗ ਵਿਚ ਭੇਜਿਆ ਜਾ ਚੁੱਕਾ ਹੈ ਅਤੇ ਲਾਲ ਲਕੀਰ ਵਾਲੇ ਮਲਕਾਨਾ ਹੱਕ ਸਬੰਧੀ ਸਾਰਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ¢ ਇਸ ਸਬੰਧੀ ਜਦੋਂ ਤਹਿਸੀਲਦਾਰ ਜੈਤੋ ਨੂੰ ਜਾਣੂ ਕਰਵਾਇਆ ਗਿਆ ਤਾਂ ਉਨ੍ਹਾਂ ਵਲੋਂ ਸਬੰਧਿਤ ਵਿਭਾਗ ਦੇ ਕਾਨੂੰਗੋ ਅਤੇ ਪਟਵਾਰੀ ਨਾਲ ਗੱਲਬਾਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਇਹ ਮਸਲਾ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਤੇ ਸਭ ਨੂੰ ਬਣਦਾ ਮਾਲਕਾਨਾ ਹੱਕ ਜ਼ਰੂਰ ਦਿੱਤਾ ਜਾਵੇਗਾ¢ ਇਸ ਮÏਕੇ ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਮਾਲਕਾਂ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਘਰਾਂ ਦੀ ਨਿਸ਼ਾਨਦੇਹੀ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਜੋ ਮਕਾਨ ਮਾਲਕਾਂ ਨੂੰ ਨਿਸ਼ਾਨਦੇਹੀ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਰਕਾਰ ਵਲੋਂ ਚਲਾਈ ਇਸ ਮੁਹਿੰਮ ਦਾ ਪੂਰਾ ਲਾਭ ਮਿਲ ਸਕੇ¢