07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਦਸਮੇਸ਼ ਡੈਂਟਲ ਕਾਲਜ ਤੇ ਹਸਪਤਾਲ ਨੇ ਦੰਦਾਂ ਦਾ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 03-04-2026
ਫ਼ਰੀਦਕੋਟ, 2 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਲੋਂ ਅੱਜ 'ਆਪਣਾ ਘਰ ਆਸ਼ਰਮ' ਗੀਤਾ ਭਵਨ ਸਰਾਫ਼ਾ ਬਾਜ਼ਾਰ ਫ਼ਰੀਦਕੋਟ ਵਿਖੇ ਪ੍ਰਭੂ ਜੀ ਲਈ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ | ਅਰੁਣ ਕੁਮਾਰ ਗੁਪਤਾ ਕੈਂਪ ਚੇਅਰਮੈਨ ਤੇ ਆਸ਼ਰਮ ਦੇ ਪ੍ਰਧਾਨ/ਮੈਡੀਕਲ ਇੰਚਾਰਜ ਕੇਵਲ ਕਿ੍ਸ਼ਨ ਕਟਾਰੀਆ ਨੇ ਦੱਸਿਆ ਕਿ ਕੈਂਪ 'ਚ ਦਸਮੇਸ਼ ਡੈਂਟਲ ਕਾਲਜ ਦੇ ਪ੍ਰੋਫੈਸਰ ਡਾ. ਨਿਤਿਨ ਖੁਲਰ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਵਲੋਂ ਸਾਰੇ ਪ੍ਰਭੂ ਜੀ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਪ੍ਰਭੂ ਜੀ ਲਈ ਬੁਰਸ਼ ਅਤੇ ਪੇਸਟ ਦਿੱਤੀਆਂ ਗਈਆਂ | ਟੀਮ ਵਲੋਂ ਪ੍ਰਭੂ ਜੀ ਲਈ ਦੰਦਾਂ ਦੇ ਰੱਖ ਰਖਾਵ ਸਬੰਧੀ ਵੀ ਵਿਚਾਰ ਦਿੱਤੇ ਗਏ | ਕੈਂਪ 'ਚ ਵਿਜਿੰਦਰ ਨਾਇਕ, ਸਕੱਤਰ ਵਿਨੋਦ ਬਜਾਜ, ਰਜਨੀਸ਼ ਸ਼ਰਮਾ ਅਤੇ ਰਵਿੰਦਰ ਕੁਮਾਰ ਗਰਗ ਕਾਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਡਿਗਰੀ ਕਾਲਜ ਵਿਖੇ ਜ਼ਿਲ੍ਹਾ ਰੁਜ਼ਗਾਰ ਵਿਭਾਗ ਨੇ ਪਲੇਸਮੈਂਟ ਡਰਾਈਵ ਸਮਾਗਮ ਅਗਲੀ ਖ਼ਬਰ ਸੰਯੁਕਤ ਮੋਰਚੇ ਵਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਵਿਰੁੱਧ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ
Ad Position 24