ਸਾਦਿਕ, 2 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਜ਼ਿਲ੍ਹਾ ਰੁਜ਼ਗਾਰ ਵਿਭਾਗ ਵਲੋਂ ਪਲੇਸਮੈਂਟ ਡਰਾਈਵ ਦਾ ਸਬੰਧੀ ਪ੍ਰੋਗਰਾਮ ਕੀਤਾ ਗਿਆ | ਕਾਲਜ ਦੇ ਵਾਈਸ ਪਿ੍ੰਸੀਪਲ ਪ੍ਰੀਤਇੰਦਰ ਕੌਰ ਗੋਂਦਾਰਾ ਨੇ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਫ਼ਰੀਦਕੋਟ ਵਲੋਂ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਪਲੇਸਮੈਂਟ ਡਰਾਈਵ ਦਾ ਇਹ ਪ੍ਰੋਗਰਾਮ ਕੀਤਾ ਗਿਆ | ਇਸ ਮੌਕੇ ਆਂਚਲ ਤੇ ਹਿਮਾਨੀ ਵਲੋਂ ਵਿਦਿਆਰਥੀਆਂ ਨੂੰ ਮੋਟੀਵੇਸ਼ਨਲ ਭਾਸ਼ਣ ਦਿੱਤਾ ਗਿਆ ਤੇ ਵੱਖ-ਵੱਖ ਅਦਾਰਿਆਂ ਵਿਚ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ ਤੇ ਉਨ੍ਹਾਂ ਨਾਲ ਸਬੰਧਿਤ ਕੋਰਸਾਂ ਅਤੇ ਪੇਪਰਾਂ ਤੋਂ ਜਾਣੂ ਕਰਵਾਇਆ ਗਿਆ | ਇਸ ਪਲੇਸਮੈਂਟ ਡਰਾਈਵ ਵਿਚ ਆਈ.ਸੀ.ਆਈ, ਐਲ. ਆਈ. ਸੀ ਅਤੇ ਹੋਰ ਪ੍ਰਾਈਵੇਟ ਨਿਯੋਜਕਾਂ ਵਲੋਂ ਹਿੱਸਾ ਲੈ ਕੇ ਚਾਹਵਾਨ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਗਈ | ਰੁਜ਼ਗਾਰ ਮੇਲੇ 'ਚ ਮਨਪ੍ਰੀਤ ਸਿੰਘ ਸ੍ਰੀ ਫ਼ਾਇਨਾਂਸ ਲਿਮਿਟਡ ਫ਼ਰੀਦਕੋਟ, ਕਰਮ ਸਿੰਘ ਆਈ.ਸੀ.ਆਈ ਮੋਹਾਲੀ, ਰਸ਼ਪਾਲ ਸਿੰਘ ਐਲ.ਆਈ.ਸੀ ਡਿਵੈਲਪਮੈਂਟ ਅਫ਼ਸਰ, ਨੀਤੂ ਇੰਪਲਾਇਮੈਂਟ ਅਫ਼ਸਰ, ਗਗਨਦੀਪ ਸਿੰਘ ਅਤੇ ਵਿੱਕੀ ਇੰਪਲਾਇਮੈਂਟ ਅਫ਼ਸਰ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਰੀਦਕੋਟ ਦੇ ਬੇਰੁਜ਼ਗਾਰ ਯੁਵਕ ਪੰਜਾਬ ਸਰਕਾਰ ਦੇ ਪੋਰਟਲ 'ਤੇ ਆਪਣੀ ਰਜਿਸਟਰੇਸ਼ਨ ਕਰਵਾਉਣ ਅਤੇ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਵਿਖੇ ਖੁਦ ਵੀ ਹਾਜ਼ਰ ਹੋ ਕੇ ਬਿਊਰੋ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ | ਇਸ ਮੌਕੇ ਪ੍ਰੋ. ਮਨਜੀਤ ਕੌਰ, ਪ੍ਰੋ. ਹਰਵਿੰਦਰ ਪਾਲ ਸਿੰਘ, ਪ੍ਰੋ. ਅਬਜੀਤ ਸਿੰਘ ਡੋਡ ਤੇ ਪ੍ਰੋ. ਮਨਦੀਪ ਕੌਰ ਹਾਜ਼ਰ ਸਨ |