07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਝੂਠੇ ਪ੍ਰਚਾਰ ਰਾਹੀਂ ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾਕਾਮ

Ad Position 21
No active advertisement
ਅਜੀਤ ਡੈਸਕ 03-04-2026
ਫ਼ਰੀਦਕੋਟ, 2 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਨੇ ਅੱਜ ਕੁਝ ਸ਼ਰਾਰਤੀ ਅਤੇ ਸਵਾਰਥੀ ਤੱਤਾਂ ਵਲੋਂ ਯੂਨੀਵਰਸਿਟੀ ਦੀ ਸਾਖ ਤੇ ਅਕਸ ਨੂੰ ਝੂਠੇ ਪ੍ਰਚਾਰ ਅਤੇ ਰਾਜਨੀਤਿਕ ਮਕਸਦ ਨਾਲ ਦਿੱਤੇ ਗਏ ਵਿਰੋਧ ਦੇ ਸੱਦੇ ਰਾਹੀਂ ਖਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ ਦੀ ਸ਼ਖ਼ਤ ਨਿੰਦਾ ਕੀਤੀ ਹੈ | ਯੂਨੀਵਰਸਿਟੀ ਕੋਲ ਉਪਲਬਧ ਜਾਣਕਾਰੀ ਅਨੁਸਾਰ ਕੁਝ ਵਿਅਕਤੀਆਂ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਖ਼ਿਲਾਫ਼ ਝੂਠੇ ਤੇ ਬੇਬੁਨਿਆਦ ਦੋਸ਼ ਲਗਾ ਕੇ ਫ਼ਰੀਦਕੋਟ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਮਾਹੌਲ ਖ਼ਰਾਬ ਕਰਨ ਦੇ ਇਰਾਦੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫ਼ਰੀਦਕੋਟ ਅਤੇ ਪੰਜਾਬ ਦੇ ਜਾਗਰੂਕ, ਸੂਝਵਾਨ ਤੇ ਅਮਨਪਸੰਦ ਲੋਕਾਂ ਨੇ ਇਸ ਨਕਾਰਾਤਮਕ ਮੁਹਿੰਮ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ | ਕਥਿਤ ਫ਼ਰੀਦਕੋਟ ਬੰਦ ਦੇ ਸੱਦੇ ਦੇ ਬਾਵਜੂਦ ਇਸ ਨੂੰ ਲੋਕਾਂ ਵਲੋਂ ਕੋਈ ਮਹੱਤਵਪੂਰਨ ਸਮਰਥਨ ਨਹੀਂ ਮਿਲਿਆਅਤੇ ਇਹ ਕੋਸ਼ਿਸ਼ ਪੂਰੀ ਤਰ੍ਹਾਂ ਅਸਫਲ ਰਹੀ | ਇਸ ਦੇ ਉਲਟ ਫ਼ਰੀਦਕੋਟ ਦੇ ਵਸਨੀਕਾਂ ਨੇ ਸਿਆਣਪ ਅਤੇ ਜ਼ਿੰਮੇਵਾਰੀ ਦਾ ਪਰਚਾ ਦਿੰਦਿਆਂ ਪੂਰੇ ਸ਼ਹਿਰ ਨੂੰ ਖੁੱਲ੍ਹਾ ਰੱਖਿਆ | ਬਾਜ਼ਾਰ, ਸੰਸਥਾਵਾਂ ਤੇ ਆਮ ਜਨ-ਜੀਵਨ ਰੋਜ਼ਾਨਾ ਦੀ ਤਰ੍ਹਾਂ ਸਧਾਰਨ ਤੌਰ 'ਤੇ ਚੱਲਦਾ ਰਿਹਾ ਤੇ ਪੂਰੇ ਦਿਨ ਦੌਰਾਨ ਸ਼ਹਿਰ ਵਿਚ ਪੂਰੀ ਸ਼ਾਂਤੀ ਅਤੇ ਸਧਾਰਣ ਹਾਲਾਤ ਬਣੇ ਰਹੇ | ਯੂਨੀਵਰਸਿਟੀ ਨੇ ਫ਼ਰੀਦਕੋਟ ਦੇ ਲੋਕਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਝੂਠੇ ਪ੍ਰਚਾਰ ਤੇ ਗੁੰਮਰਾਹਕੁੰਨ ਜਾਣਕਾਰੀ ਦਾ ਸ਼ਿਕਾਰ ਹੋਣ ਦੀ ਬਜਾਏ ਸੱਚ, ਅਮਨ ਤੇ ਸੰਸਥਾ ਦੀ ਮਰਯਾਦਾ ਦੇ ਹੱਕ ਵਿਚ ਆਪਣਾ ਸਪੱਸ਼ਟ ਸਟੈਂਡ ਦਰਸਾਇਆ |
ਯੂਨੀਵਰਸਿਟੀ ਨੇ ਫ਼ਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਾਨੂੰਨ-ਵਿਵਸਥਾ ਕਾਇਮ ਰੱਖਣ ਅਤੇ ਸ਼ਹਿਰ ਵਿਚ ਸਾਧਾਰਨ ਹਾਲਾਤ ਬਣਾਏ ਰੱਖਣ ਲਈ ਦਿੱਤੇ ਗਏ ਪੂਰੇ ਸਹਿਯੋਗ ਅਤੇ ਸਮਰਥਨ ਦੀ ਵੀ ਪ੍ਰਸੰਸਾ ਕੀਤੀ | ਯੂਨੀਵਰਸਿਟੀ ਨੇ ਕਿਹਾ ਕਿ ਇਹ ਸਾਰਾ ਮਾਮਲਾ ਰਾਜਨੀਤਿਕ ਪ੍ਰੇਰਿਤ ਦਿੱਸਦਾ ਹੈ ਤੇ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਉਪਲਬਧ ਜਾਣਕਾਰੀ ਅਨੁਸਾਰ ਇਕ ਪੰਜਾਬ ਸਰਕਾਰ ਦਾ ਕਰਮਚਾਰੀ ਵੀ ਇਨ੍ਹਾਂ ਗਤੀਵਿਧੀਆਂ ਵਿਚ ਕਥਿਤ ਤੌਰ 'ਤੇ ਸ਼ਾਮਿਲ ਹੈ | ਯੂਨੀਵਰਸਿਟੀ ਨੇ ਇਸ ਨੂੰ ਗੰਭੀਰ ਮਾਮਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਸਿਰਫ਼ ਇਕ ਪ੍ਰਮੁੱਖ ਸਰਕਾਰੀ ਸਿੱਖਿਆ ਸੰਸਥਾ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸਾਂ ਹਨ, ਸਗੋਂ ਖੇਤਰ ਦੇ ਸ਼ਾਂਤਮਈ ਅਕਾਦਮਿਕ ਅਤੇ ਸਮਾਜਿਕ ਮਾਹੌਲ ਨੂੰ ਵੀ ਪ੍ਰਭਾਵਿਤ ਕਰਨ ਦੀ ਨੀਅਤ ਨੂੰ ਦਰਸਾਉਂਦੀਆਂ ਹਨ | ਯੂਨੀਵਰਸਿਟੀ ਦੇ ਬਿਆਨ ਅਨੁਸਾਰ, ਇਹ ਮੁਹਿੰਮ ਸਿਮਰਨਜੀਤ ਸਿੰਘ ਮਾਨ, ਕੁਲਦੀਪ ਅਟਵਾਲ, ਅਰਸ਼ ਸੱਚਰ, ਵਿਕਾਸ ਅਰੋੜਾ ਅਤੇ ਜਸਵੰਤ ਸਿੰਘ ਵਲੋਂ ਅੱਗੇ ਵਧਾਈ ਜਾ ਰਹੀ ਹੈ, ਜੋ ਕਥਿਤ ਤੌਰ 'ਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਗਾਤਾਰ ਝੂਠਾ ਅਤੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ, ਜਿਸ ਦਾ ਸਪੱਸ਼ਟ ਮਕਸਦ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੀ ਛਵੀ ਨੂੰ ਖ਼ਰਾਬ ਕਰਨਾ ਦਿੱਸਦਾ ਹੈ | ਯੂਨੀਵਰਸਿਟੀ ਨੇ ਆਮ ਲੋਕਾਂ, ਮੀਡੀਆ ਸੰਸਥਾਵਾਂ ਅਤੇ ਸੋਸ਼ਲ ਮੀਡੀਆ ਵਰਤੋਂਕਾਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਪ੍ਰਮਾਣਿਤ ਜਾਂ ਗੁੰਮਰਾਹਕੁੰਨ ਜਾਣਕਾਰੀ ਤੋਂ ਪ੍ਰਭਾਵਿਤ ਨਾ ਹੋਣ ਅਤੇ ਕੇਵਲ ਯੂਨੀਵਰਸਿਟੀ ਜਾਂ ਸੰਬੰਧਿਤ ਅਧਿਕਾਰਤ ਸਰੋਤਾਂ ਤੋਂ ਜਾਰੀ ਕੀਤੀ ਗਈ ਪ੍ਰਮਾਣਿਤ ਜਾਣਕਾਰੀ 'ਤੇ ਹੀ ਭਰੋਸਾ ਕਰਨ |
Ad Position 22
No active advertisement
ਪਿਛਲੀ ਖ਼ਬਰ ਨਵੇਂ ਚਾਰ ਕਿਰਤ ਕੋਡਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ਡਿਗਰੀ ਕਾਲਜ ਵਿਖੇ ਜ਼ਿਲ੍ਹਾ ਰੁਜ਼ਗਾਰ ਵਿਭਾਗ ਨੇ ਪਲੇਸਮੈਂਟ ਡਰਾਈਵ ਸਮਾਗਮ
Ad Position 24