ਗਿੱਦੜਬਾਹਾ, 4 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਇਕ ਵਿਅਕਤੀ ਨੂੰ 21 ਹਜ਼ਾਰ ਪ੍ਰੀਗੈਬਾਨਿਲ ਕੈਪਸੂਲਾਂ ਸਮੇਤ ਇਕ ਕਾਬੂ ਕਰਕੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਹਰਗੋਬਿੰਦ ਸਿੰਘ ਮਾਨ ਨੇ ਦੱਸਿਆ ਕਿ ਏ.ਐੱਸ.ਆਈ. ਬਲਦੇਵ ਸਿੰਘ ਦੌਰਾਨੇ ਗਸ਼ਤ ਜਦੋਂ ਗਿੱਦੜਬਾਹਾ-ਲੰਬੀ ਰੋਡ 'ਤੇ ਮੌਜੂਦ ਸਨ, ਤਾਂ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਮਨਜੀਤ ਸਿੰਘ ਉਰਫ਼ ਮੰਨੂੰ ਪੁੱਤਰ ਇੰਦਰ ਸਿੰਘ ਵਾਂਸੀ ਕੱਸੀ ਵਾਲੇ ਕੋਠੇ ਪਿੰਡ ਕੋਟਭਾਈ ਨਸ਼ੀਲੇ ਕੈਪਸੂਲ ਵੇਚਣ ਦਾ ਆਦੀ ਹੈ, ਜਿਸ ਨੇ ਅੱਜ ਵੀ ਕਾਰ 'ਤੇ ਲੰਬੀ ਸਾਇਡ ਤੋਂ ਨਸ਼ੀਲੇ ਕੈਪਸੂਲ ਲੈ ਕੇ ਕੋਇਲਾ ਭੱਠੀਆ ਲਿੰਕ ਰੋਡ ਪਿੰਡ ਗਿੱਦੜਬਾਹਾ ਵੱਲ ਜਾਣਾ ਹੈ ਅਤੇ ਜੇਕਰ ਭੱਠੀਆਂ ਲਿੰਕ ਰੋਡ 'ਤੇ ਨਾਕਾਬੰਦੀ ਕੀਤੀ ਜਾਵੇ, ਤਾਂ ਉਕਤ ਮਨਜੀਤ ਸਿੰਘ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਆ ਸਕਦਾ ਹੈ | ਉਕਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਕਤ ਮਨਜੀਤ ਸਿੰਘ ਨੂੰ 21 ਹਜ਼ਾਰ ਪ੍ਰੀਗੈਬਾਲਿਨ ਕੈਪਸੂਲਾਂ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |