ਕੋਟਕਪੂਰਾ, 4 ਅਪੈ੍ਰਲ (ਮੇਘਰਾਜ)-ਅੱਜ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਵਲੋਂ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਦੀ ਅਗਵਾਈ 'ਚ ਇਕਾਈ ਬਲਾਕ ਕੋਟਕਪੂਰਾ ਦਾ ਗਠਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਦਵਿੰਦਰ ਸਿੰਘ ਫੁੱਲਰਵਨ ਅਤੇ ਗੁਰਭੇਜ ਸਿੰਘ ਚੱਠਾ ਜ਼ਿਲ੍ਹਾ ਖਜ਼ਾਨਚੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਕਾਈ ਦੇ ਗਠਨ ਮੌਕੇ ਸਰਬਸੰਮਤੀ ਨਾਲ ਵਰਿੰਦਰਪਾਲ ਸਿੰਘ ਭੁੱਲਰ ਨੂੰ ਬਲਾਕ ਕੋਟਕਪੂਰਾ ਦਾ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਜਸਵੰਤ ਸਿੰਘ ਭੁੱਟੋ ਨੂੰ ਜਨਰਲ ਸਕੱਤਰ, ਅਮਨਦੀਪ ਸ਼ਰਮਾ ਨੂੰ ਪੈ੍ਰਸ ਸਕੱਤਰ, ਏਕਜੋਤ ਸਿੰਘ ਨੂੰ ਖਜ਼ਾਨਚੀ, ਗਗਨਦੀਪ ਸਿੰਘ ਨੂੰ ਸਲਾਹਕਾਰ, ਬਾਬਾ ਭਗਵੰਤ ਸਿੰਘ ਤੇ ਬਾਜ ਸਿੰਘ ਦੀ ਮੈਂਬਰ ਵਜੋਂ ਚੋਣ ਕੀਤੀ ਗਈ | ਇਸ ਮੌਕੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਵਲੋਂ ਲਗਾਤਾਰ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਦੀ ਲਾਮਬੰਦੀ ਕਰਕੇ ਭਾਰਤ-ਅਮਰੀਕਾ ਸਮਝੌਤੇ ਨੂੰ ਰੱਦ ਕਰਵਾਉਣ ਲਈ ਲੜਾਈ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ 2025 ਬਿਜਲੀ ਐਕਟ ਰੱਦ ਕਰਵਾਉਣ ਦੀ ਵੀ ਤਿਆਰੀ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ 'ਚ ਸਮਾਰਟ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਅਤੇ ਜਿਹੜੇ ਸਮਾਰਟ ਮੀਟਰ ਘਰਾਂ 'ਚ ਲੱਗੇ ਹਨ ਉਨ੍ਹਾਂ ਨੂੰ ਉਤਾਰ ਕੇ ਬਿਜਲੀ ਘਰਾਂ 'ਚ ਜਮ੍ਹਾ ਕਰਵਾਏ ਜਾਣਗੇ | ਬਿਜਲੀ ਐਕਟ ਵਪਾਰਕ ਸਮਝੌਤੇ 'ਤੇ ਸਰਕਾਰ ਨੂੰ ਆਪਣੀ ਨੀਤੀ ਸਾਫ਼ ਕਰਨੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਪਾਰਕ ਸਮਝੌਤੇ ਨੂੰ ਰੱਦ ਕਰਨਾ ਚਾਹੀਦਾ ਹੈ ਤੇ ਬਿਜਲੀ ਸਮਝੌਤੇ ਨੂੰ ਵੀ ਰੱਦ ਕਰਨਾ ਚਾਹੀਦਾ ਹੈ | ਇਸ ਮੌਕੇ ਨਵਦੀਪ ਸਿੰਘ, ਜਸਵਿੰਦਰ ਸਿੰਘ ਔਲਖ, ਗੁਰਮੀਤ ਸਿੰਘ ਭੁੱਲਰ, ਹਰਿੰਦਰ ਸਿੰਘ ਅÏਲਖ, ਸੋਨੂੰ ਕੰਡਾ, ਦਰਸ਼ਨ ਸਿੰਘ, ਕੁਲਬੀਰ ਸਿੰਘ ਸਮੇਤ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ |